ਅਪਰਾਧਸਿਆਸਤਖਬਰਾਂਦੁਨੀਆ

ਸਿੰਧ ’ਚ 2 ਨਬਾਲਗ ਲੜਕੀਆਂ ਨਾਲ ਕੁਕਰਮ

ਸਿੰਧ– ਪਾਕਿਸਤਾਨ ਦੇ ਮੀਰਪੁਰਖਾਸ ਜ਼ਿਲੇ ਦੇ ਨਾਓਕੋਟ ਖੇਤਰ ਵਿਚ ਦੋ ਕਿਸ਼ੋਰ ਲੜਕੀਆਂ ਨੂੰ ਅਗਵਾ ਕਰ ਬਲਾਤਕਾਰ ਸਮੇਤ ਅਪਰਾਧਿਕ ਹਮਲੇ ਦਾ ਸ਼ਿਕਾਰ ਹੋਂਣ ਦੀ ਘਟਨਾ ਸਾਹਮਣੇ ਆਈ ਹੈ। ਸੀਨੀਅਰ ਪੁਲਿਸ ਕਪਤਾਨ ਅਸਦ ਚੌਧਰੀ ਅਨੁਸਾਰ ਲੜਕੀਆਂ, ਜਿਨ੍ਹਾਂ ਵਿੱਚੋਂ ਇੱਕ ਵਿਆਹੁਤਾ ਹੈ, ਨੂੰ  6 ਫਰਵਰੀ ਨੂੰ ਅਗਵਾ ਕੀਤਾ ਗਿਆ ਸੀ, ਅਤੇ ਅਗਲੇ ਦਿਨ ਇਲਾਕੇ ਦੇ ਇੱਕ ਘਰ ਵਿੱਚ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ।ਮੀਰਪੁਰਖਾਸ ਦੇ ਐਸਐਸਪੀ ਨੇ ਕਿਹਾ, “ਮੁਟਿਆਰ ਵਿਆਹੁਤਾ ਔਰਤ ਅਤੇ ਉਸਦੀ ਨਾਬਾਲਗ ਸਾਲੀ ਦੀ ਪੇਂਡੂ ਸਿਹਤ ਕੇਂਦਰ ਵਿੱਚ ਮੈਡੀਕਲ-ਲੀਗਲ ਅਫਸਰਾਂ ਦੁਆਰਾ ਜਾਂਚ ਕੀਤੀ ਗਈ ਅਤੇ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਹੈ। ਇਸ ਘਟਨਾ ਬਾਅਦ ਰਾਜਪੂਤ ਭਾਈਚਾਰੇ ਦੇ ਸੈਂਕੜੇ ਲੋਕ ਅਗਵਾ ਹੋਈਆਂ ਲੜਕੀਆਂ ਦੀ ਤੁਰੰਤ ਬਰਾਮਦਗੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨੌਕੋਟ-ਮੀਰਪੁਰਖਾਸ ਰੋਡ ਦੇ ਇਕ ਹਿੱਸੇ ‘ਤੇ ਇਕੱਠੇ ਹੋਏ ਸਨ। ਉਨ੍ਹਾਂ ਨੇ ਇਲਾਕਾ ਪੁਲੀਸ ਅਤੇ ਹਮਲਾਵਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਸੜਕ ਵਿਚਕਾਰ ਅੱਗ ਲਾ ਦਿੱਤੀ ਅਤੇ ਧਰਨਾ ਦਿੱਤਾ ਜਿਸ ਕਾਰਨ ਕਈ ਘੰਟੇ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪਿਆ।

Comment here