ਪੇਸ਼ਾਵਰ–ਪਾਕਿਸਤਾਨ ਦੇ ਸਿੰਧ ਸੂਬੇ ਦੀ ਅਨਾਜ ਮੰਡੀ ’ਚ ਅਣਪਛਾਤੇ ਲੋਕਾਂ ਨੇ ਹਿੰਦੂ ਵਪਾਰੀ ਸੁਨੀਲ ਕੁਮਾਰ (44) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਵਿਰੋਧ ’ਚ ਪੂਰੇ ਸ਼ਹਿਰ ਨੂੰ ਬੰਦ ਕਰ ਦਿੱਤਾ ਗਿਆ। ਪਾਕਿਸਤਾਨ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਕਾਤਲਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਕ ਸਥਾਨਕ ਪੁਲਸ ਥਾਣੇ ’ਚ ਧਰਨਾ ਦਿੱਤਾ ਗਿਆ। ਸੁਨੀਲ ਕੁਮਾਰ ’ਤੇ ਹਮਲਾ ਪਾਕਿਸਤਾਨ ’ਚ ਘੱਟ ਗਿਣਤੀਆਂ, ਵਿਸ਼ੇਸ਼ ਰੂਪ ਨਾਲ ਹਿੰਦੂਆਂ, ਅਹਿਮਦੀਆਂ ਅਤੇ ਈਸਾਈਆਂ ਖਿਲਾਫ ਲਗਾਤਾਰ ਅੱਤਿਆਚਾਰ ਦਾ ਇਕ ਹੋਰ ਉਦਾਹਰਣ ਹੈ। ਹਾਲ ਦੇ ਸਾਲਾਂ ’ਚ ਪਾਕਿਸਤਾਨ ’ਚ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ’ਤੇ ਹਮਲਿਆਂ ’ਚ ਵਾਧਾ ਹੋਇਆ ਹੈ। ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਨਾ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਦੇਸ਼ ਦੀ ਖਿੱਚਾਈ ਵੀ ਕੀਤੀ ਗਈ ਹੈ।
Comment here