ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸਿੰਧ ਚ ਹਿੰਦੂ ਬੱਚੀ ਨਾਲ ਕੁਕਰਮ, ਅੱਖਾਂ ਵੀ ਕੱਢ ਦਿੱਤੀਆਂ

ਇਸਲਾਮਾਬਾਦ- ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਜ਼ੁਲਮ ਦੇ ਮਾਮਲੇ ਘਟ ਨਹੀਂ ਰਹੇ। ਹੁਣ ਸਿੰਧ ਸੂਬੇ ‘ਚ ਅੱਠ ਸਾਲ ਦੀ ਹਿੰਦੂ ਬੱਚੀ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਜਾਲਮਾਂ ਨੇ ਉਸ ਦੀਆਂ ਅੱਖਾਂ ਤੱਕ ਕੱਢ ਲਈਆਂ। ਬੱਚੀ ਹੈਦਰਾਬਾਦ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਇਕ ਹਿੰਦੂ ਮਨੁੱਖੀ ਅਧਿਕਾਰ ਕਾਰਕੁਨ ਨੇ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਵਿੱਚ, ਪੀੜਤ ਨੂੰ ਸਟਰੈਚਰ ‘ਤੇ ਦੇਖਿਆ ਜਾ ਸਕਦਾ ਹੈ ਜਦੋਂ ਉਸਦੇ ਮਾਪੇ ਉਸਨੂੰ ਹਸਪਤਾਲ ਦੇ ਅੰਦਰ ਲੈ ਜਾ ਰਹੇ ਸਨ। ਮਾਮਲਾ ਸਿੰਧ ਦੇ ਉਮਰਕੋਟ ਸ਼ਹਿਰ ਦਾ ਹੈ। ਮਾਮਲੇ ਮੁਤਾਬਕ ਪੀੜਤ ਬੱਚੀ ਭੀਲ ਭਾਈਚਾਰੇ ਨਾਲ ਸਬੰਧਤ ਹੈ। ਮੁਲਜ਼ਮ 28 ਅਗਸਤ ਨੂੰ ਬੱਚੀ ਨੂੰ ਚੁੱਕ ਕੇ ਲੈ ਗਏ ਸਨ। ਸਮੂਹਿਕ ਜਬਰ ਜ਼ਿਨਾਹ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ। ਜਾਲਮਾਂ ਨੇ ਉਸ ਦਾ ਪੂਰਾ ਚਿਹਰਾ ਖੁਰਚਿਆ ਅਤੇ ਉਸ ਦੀਆਂ ਅੱਖਾਂ ਤੱਕ ਕੱਢ ਦਿੱਤੀਆਂ। ਮੀਡੀਆ ਰਿਪੋਰਟਾਂ ਮੁਤਾਬਕ ਖੂਨ ਵਹਿਣਾ ਬੰਦ ਨਾ ਹੋਣ ਕਾਰਨ ਬਾਅਦ ਬੱਚੀ ਦੀ ਹਾਲਤ ਕਾਫੀ ਖਰਾਬ ਹੈ। ਉਸ ਦੇ ਜਣਨ ਅੰਗਾਂ ‘ਚੋਂ ਕਾਫੀ ਖੂਨ ਵਹਿ ਰਿਹਾ ਸੀ। ਸਥਾਨਕ ਐਮਰਜੈਂਸੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਬੀਆਈਡੀਐਸ ਹਸਪਤਾਲ ਭੇਜ ਦਿੱਤਾ। ਸ਼ੇਅਰ ਕੀਤੀ ਵੀਡੀਓ ਕਲਿੱਪ ਮੁਤਾਬਕ ਪੀੜਤਾ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਬੱਚੀ ਇਕ ਸਥਾਨਕ ਦੁਕਾਨ ‘ਤੇ ਗਈ ਸੀ ਪਰ ਵਾਪਸ ਨਹੀਂ ਆਈ। ਵੀਡੀਓ ‘ਚ ਔਰਤ ਨੂੰ ਸਥਾਨਕ ਭਾਸ਼ਾ ‘ਚ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਮੁਲਜ਼ਮ ਬੱਚੀ ਨੂੰ ਮ੍ਰਿਤਕ ਸਮਝ ਕੇ ਛੱਡ ਗਏ ਸਨ। ਪੁਲਸ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

Comment here