ਅਪਰਾਧਸਿਆਸਤਖਬਰਾਂਦੁਨੀਆ

ਸਿੰਧ ’ਚ ਹਿੰਦੂ ਕਾਰੋਬਾਰੀ ਦਾ ਕਤਲ, ਪ੍ਰਦਰਸ਼ਨਕਾਰੀਆਂ ਨੇ ਲਾਇਆ ਜਾਮ

 ਇਸਲਾਮਾਬਾਦ: ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸੋਮਵਾਰ ਰਾਤ ਇਕ ਹਿੰਦੂ ਵਪਾਰੀ ਦੀ ਗੋਲੀ ਮਾਰ ਕੇ ਕਤਲ ਕਰ ਦੀ ਘਟਨਾ ਸਾਹਿਮਣੇ ਆਈ ਹੈ। ਮਾਰੇ ਗਏ ਹਿੰਦੂ ਵ‍ਪਾਰੀ ਦੀ ਪਛਾਣ ਸਤਨ ਲਾਲ ਦੇਵਾਨ ਦੇ ਤੌਰ ‘ਤੇ ਹੋਈ ਹੈ। ਇਸ ਤੋਂ ਪਹਿਲਾ ਸਤਨ ਨੂੰ ਕਤਲ ਕੀਤੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਪਰ ਪਾਕਿਸਤਾਨੀ ਪੁਲਸ ਨੇ ਇਸ ਗੁਹਾਰ ਨੂੰ ਅਣਦੇਖਾ ਕੀਤਾ ਸੀ। ਹਮਲਾਵਰਾਂ ਨੇ ਸਤਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਜਿਉਣਾ ਚਾਹੁੰਦੇ ਹੈ ਤਾਂ ਭਾਰਤ ਚਲਿਆ ਜਾਵੇ। ਪਾਕਿਸ‍ਤਾਨੀ ਅਖ਼ਬਾਰ ਫਰਾਈਡ ਟਾਈਮ‍ਜ਼ ਦੀ ਰਿਪੋਰਟ ਮੁਤਾਬਕ ਸਤਨ ਇੱਕ ਕਪੜਾ ਫੈਕਟਰੀ ਦਾ ਉਦਘਾਟਨ ਕਰ ਕੇ ਲੋਟ ਰਿਹਾ ਸੀ। ਇਸੇ ਦੌਰਾਨ ਹਮਲਾਵਰਾ ਨੇ ਰਸਤੇ ਵਿਚ ਹੀ ਉਸ ‘ਤੇ ਹਮਲਾ ਕੀਤਾ। ਇਸ ਹਮਲੇ ਵਿਚ ਉਹਨਾਂ ਦਾ ਇਕ ਰਿਸ਼ਤੇਦਾਰ ਹਰੀਸ਼ ਕੁਮਾਰ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਨੂੰ ਰਹਿਮਿਆਰ ਖਾਨ ਦੇ ਇਕ ਹਸ‍ਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਹਮਲੇ ਵਿਚ ਜ਼ਖਮੀ ਸਤਨ ਲਾਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਤਨ ਲਾਲ ਕਹਿ ਰਹੇ ਹਨ ਕਿ ਉਹਨਾਂ ‘ਤੇ ਹਮਲਾ ਹੋਇਆ ਹੈ। ਉਹ ਹਾਲੇ ਵੀ ਲਗਾਤਾਰ ਧਮਕੀਆਂ ਦੇ ਰਹੇ ਹਨ।  ਸਤਨ ਨੇ ਦੱਸਿਆ ਕਿ ਉਸ ਨੇ ਪੁਲਸ ਨੂੰ ਕਈ ਵਾਰ ਇਸਦੀ ਜਾਣਕਾਰੀ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਕਤਲਕਾਂਡ ਦੇ ਬਾਅਦ ਸਥਾਨਕ ਹਿੰਦੂ ਅਤੇ ਮੁਸਲਿਮ ਭਾਈਚਾਰੇ ਨੇ ਦਹਰਿਕੀ ਪੁਲਸ ਸਟੇਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੇ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਵਪਾਰੀ ਦੇ ਕਤਲ ਦੇ ਵਿਰੋਧ ਵਿਚ ਪੂਰੇ ਕਸਬੇ ਵਿਚ ਦੁਕਾਨਾਂ ਬੰਦ ਰਹੀਆਂ।

Comment here