ਗੁਰਦਾਸਪੁਰ-ਪਾਕਿਸਤਾਨ ਦੀ ਸਿੰਧ ਹਾਈ ਕੋਰਟ ’ਚ ਨਾਬਾਲਗ ਹਿੰਦੂ ਕੁੜੀਆਂ ਦੇ ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਅਗਵਾਕਾਰਾਂ ਨਾਲ ਸਬੰਧਤ 14 ਕੇਸ ਪੈਂਡਿੰਗ ਹਨ। ਸਿੰਧ ਹਾਈਕੋਰਟ ਨੇ ਇਕ ਨਾਬਾਲਿਗ ਮੁਸਲਿਮ ਕੁੜੀ ਜਿਸ ਨੂੰ ਬੀਤੇ ਸਾਲ ਅਗਵਾ ਹੋਣ ਦੀ ਰਿਪੋਰਟ ਦਿੱਤੀ ਗਈ ਸੀ ਅਤੇ ਉਸ ਦਾ ਨਿਕਾਹ ਇਕ ਮੁਸਲਿਮ ਮੁੰਡੇ ਨਾਲ ਹੋਇਆ ਸੀ, ਇਸ ਸਬੰਧੀ ਸਿੰਧ ਹਾਈਕੋਰਟ ਨੇ ਕੁੜੀ ਦੇ ਮਾਂ-ਪਿਓ ਦੀ ਪਟੀਸ਼ਨ ’ਤੇ ਕੁੜੀ ਨੂੰ ਉਨ੍ਹਾਂ ਨੂੰ ਸੌਂਪਣ ਦਾ ਆਦੇਸ਼ ਸੁਣਾਇਆ। ਸੈਲਟਰ ਹੋਮ ’ਚ ਰਹਿ ਰਹੀ ਇਕ ਮੁਸਲਿਮ ਕੁੜੀ ਸਬੰਧੀ ਉਸਦੇ ਪਿਤਾ ਸਈਦ ਮੋਹਦੀ ਕਾਜਮੀ ਨਿਵਾਸੀ ਕਰਾਚੀ ਵੱਲੋਂ ਆਪਣੀ ਧੀ ਦੀ ਕਸਟੱਡੀ ਦੀ ਮੰਗ ਨੂੰ ਮੰਨਦੇ ਹੋਏ ਅਦਾਲਤ ਨੇ ਕੁੜੀ ਨੂੰ ਉਸ ਦੇ ਮਾਪਿਆਂ ਹਵਾਲੇ ਕਰਨ ਦਾ ਹੁਕਮ ਦਿੱਤਾ।
ਪਟੀਸ਼ਨ ’ਚ ਉਸਨੇ ਆਪਣੀ ਨਾਬਾਲਗ ਧੀ ਨੂੰ ਅਗਵਾ ਕਰਨ ਵਾਲੇ ਜ਼ਹੀਰ ਅਹਿਮਦ ਨਾਲ ਹੋਏ ਵਿਆਹ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਬਾਲ ਸੁਰੱਖਿਆ ਅਧਿਕਾਰੀ ਇਕ ਮਹਿਲਾ ਪੁਲਸ ਦੇ ਨਾਲ ਹਰ ਸ਼ਨੀਵਾਰ ਕੁੜੀ ਨੂੰ ਮਿਲਣਗੇ ਅਤੇ ਸੋਮਵਾਰ ਨੂੰ ਅਦਾਲਤ ਨੂੰ ਆਪਣੀ ਰਿਪੋਰਟ ਸੌਂਪਣਗੇ। ਸਿੰਧ ਹਾਈ ਕੋਰਟ ਦੇ ਫ਼ੈਸਲੇ ’ਤੇ ਪਾਕਿਸਤਾਨ ਹਿੰਦੂ ਕੌਂਸਲ ਦੇ ਬੁਲਾਰੇ ਡਾ. ਰਮੇਸ ਬੈਂਕਵਾਨੀ ਨੇ ਕਿਹਾ ਕਿ ਪਾਕਿਸਤਾਨ ’ਚ ਅਦਾਲਤਾਂ ਦੇ ਦੋਹਰੇ ਚਿਹਰੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
Comment here