ਓਟਾਵਾ-“ਮਨੁੱਖੀ ਅਧਿਕਾਰ, ਜਲਵਾਯੂ ਤਬਦੀਲੀ ਅਤੇ ਵਾਤਾਵਰਣ ਨਿਆਂ” ਬਾਰੇ ਜਾਗਰੂਕਤਾ ਪੈਦਾ ਕਰਨ ਦਾ ਸੁਨੇਹਾ ਦਿੰਦਿਆਂ ਅਪ੍ਰੈਲ 2021 ਵਿੱਚ ਵਾਸ਼ਿੰਗਟਨ ਡੀ.ਸੀ. ਸਥਿਤ ਸਿੰਧੀ ਫਾਊਂਡੇਸ਼ਨ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਸਫਲ ਮਾਰਚ ਕੀਤਾ ਸੀ, ਤੇ ਹੁਣ ਉਸ ਨੇ ਕੈਨੇਡਾ ਵਿੱਚ ਦੂਜੀ ਲੰਬੇ ਮਾਰਚ ਦਾ ਐਲਾਨ ਕੀਤਾ ਹੈ। ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ, ਈਸਾਈ, ਹਜ਼ਾਰਾ, ਅਹਿਮਦੀਆ, ਬਲੋਚ, ਗਿਲਗਿਤ, ਪਸ਼ਤੂਨ, ਸਰਾਇਕੀ ਅਤੇ ਹੋਰਾਂ ਦੀ ਸਥਿਤੀ ਹਰ ਗੁਜ਼ਰਦੇ ਦਿਨ ਨਾਲ ਬਦਤਰ ਹੁੰਦੀ ਜਾ ਰਹੀ ਹੈ। ਲੌਂਗ ਮਾਰਚ ਸਿੰਧੀ ਫਾਊਂਡੇਸ਼ਨ ਦੀ ਪਹਿਲਕਦਮੀ ਹੈ ਅਤੇ ਇਸ ਨੂੰ ਸਿੰਧ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਦੋਸਤਾਂ ਦੁਆਰਾ ਸਮਰਥਨ ਪ੍ਰਾਪਤ ਹੈ। ਟੋਰਾਂਟੋ ਤੋਂ ਓਟਾਵਾ ਤੱਕ ਲੰਬਾ ਮਾਰਚ 28 ਮਈ, 2022 ਨੂੰ ਸ਼ੁਰੂ ਹੋਵੇਗਾ ਅਤੇ ਇਹ ਪਿਕਰਿੰਗ, ਪੀਟਰਬਰੋ, ਮੈਡੋਕ ਤੋਂ ਲੰਘ ਕੇ 15 ਜੂਨ, 2022 ਨੂੰ ਓਟਾਵਾ ਪਹੁੰਚੇਗਾ। ਪੈਦਲ ਯਾਤਰਾ ਦੀ ਕੁੱਲ ਦੂਰੀ 424 ਕਿਲੋਮੀਟਰ ਹੈ। ਸਿੰਧੀ ਫਾਊਂਡੇਸ਼ਨ ਦਾ ਮੁੱਖ ਉਦੇਸ਼ ਜਨਤਕ ਕੂਟਨੀਤੀ ਰਾਹੀਂ ਸਿੰਧੀ ਲੋਕਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿਚਕਾਰ ਪੁਲ ਬਣਾਉਣਾ ਹੈ। ਫਾਊਂਡੇਸ਼ਨ ਮੁਤਾਬਕ ਸਾਡੀ ਯਾਤਰਾ ਸਿੰਧੀ ਲੋਕਾਂ ਅਤੇ ਹੋਰ ਦੱਬੇ-ਕੁਚਲੇ ਭਾਈਚਾਰਿਆਂ ਵਿੱਚ ਏਕਤਾ ਦਾ ਮਾਹੌਲ ਪੈਦਾ ਕਰੇਗੀ। ਸੂਫੀ ਲਘਾਰੀ ਨੇ ਕਿਹਾ ਕਿ ਅਸੀਂ ਚੱਲਾਂਗੇ, ਕੰਮ ਕਰਾਂਗੇ ਅਤੇ ਜਿੱਤਾਂਗੇ। ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪਟੀਸ਼ਨ ਪੇਸ਼ ਕਰਾਂਗੇ ਅਤੇ ਅਸੀਂ ਕੈਨੇਡਾ ਵਿੱਚ ਸੰਸਦ ਦੇ ਮੈਂਬਰਾਂ ਤੱਕ ਪਹੁੰਚ ਕਰਾਂਗੇ।
Comment here