ਅਪਰਾਧਖਬਰਾਂ

ਸਿੰਘੂ ਬਾਰਡਰ ‘ਤੇ ਸੰਯੁਕਤ ਮੋਰਚੇ ਦੀ ਸਟੇਜ ਨੇੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਗੁੱਟ ਤੇ ਲੱਤ ਵੱਢੀ, ਬੈਰੀਕੇਡ ਤੇ ਲਟਕਾਇਆ ਵੱਢਿਆ ਟੁੱਕਿਆ ਸਰੀਰ

ਨਵੀਂ ਦਿੱਲੀ – ਤਿੰਨ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਟੇਜ ਨੇੜੇ ਇੱਕ ਨੋਜਵਾਨ ਦਾ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੌਜਵਾਨ ਦਾ ਹੱਥ  ਤੇ ਲੱਤ ਕੱਟ ਕੇ ਲਾਸ਼ ਨੂੰ ਬੈਰੀਕੇਡ ਉੱਤੇ ਲਟਕਾਇਆ ਗਿਆ। ਇੰਨਾ ਹੀ ਨਹੀਂ, ਨੌਜਵਾਨ ਦੀ ਲਾਸ਼ ਨੂੰ 100 ਮੀਟਰ ਤੱਕ ਘਸੀਟਿਆ ਗਿਆ ਹੈ। ਮੁੱਖ ਸਟੇਜ ਦੇ ਕੋਲ ਨੌਜਵਾਨ ਦੀ ਮ੍ਰਿਤਕ ਦੇਹ ਲਟਕਦੀ ਮਿਲੀ, ਉੱਥੇ ਹੰਗਾਮਾ ਮਚ ਗਿਆ। ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਵੀ ਹਨ।  ਇਸ ਘਟਨਾ ਨੂੰ ਨਿਹੰਗਾਂ ਨੇ ਅੰਜਾਮ ਦਿੱਤਾ ਤੇ  ਦੋਸ਼ ਲਾਇਆ ਕਿ ਕਿਸੇ ਨੇ ਸਾਜ਼ਿਸ਼ ਦੇ ਤੌਰ ‘ਤੇ 30 ਹਜ਼ਾਰ ਰੁਪਏ ਦੇ ਕੇ ਨੌਜਵਾਨ ਨੂੰ ਇੱਥੇ ਭੇਜਿਆ ਸੀ। ਜਦੋਂ ਕਿ ਨੌਜਵਾਨ ਨੇ ਇੱਥੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਦੀ ਬੇਅਦਬੀ ਕਰ ਦਿੱਤੀ। ਉਸੇ ਸਮੇਂ, ਜਦੋਂ ਨਿਹੰਗਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਫੜਿਆ ਗਿਆ। ਉਸਨੂੰ ਖਿੱਚ ਕੇ ਸਟੇਜ ਦੇ ਨੇੜੇ ਲਿਆਂਦਾ ਗਿਆ। ਵੱਢੇ ਟੁੱਕੇ ਨੌਜਵਾਨ ਦੇ ਕੁਝ ਬੋਲ ਵੀ ਇਕ ਵੀਡੀਓ ਚ ਰਿਕਾਰਡ ਕਰਕੇ ਵਾਇਰਲ ਕਰ ਦਿੱਤੇ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਿਹੰਗਾਂ ਨੇ ਫਤਿਹ ਵੀ ਬੁਲਾਈ, ਜੈਕਾਰੇ ਲਾਏ। ਪੁਲਸ ਮੌਕੇ ਤੇ ਆਈ ਤਾਂ ਕਾਫੀ ਚਿਰ ਲਾਸ਼ ਹੀ ਨਹੀੰ ਚੁਕਣ ਦਿਤੀ। ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਲਿਜਾਈ ਗਈ, ਉਸ ਦੇ ਸਰੀਰ ਤੇ ਦਸ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਮਿਲੇ ਅਤੇ ਜ਼ਿਆਦਾ ਖੂਹ ਵਹਿ ਜਾਣ ਨਾਲ ਉਸ ਦੀ ਜਾਨ ਗਈ। 

ਮ੍ਰਿਤਕ ਨੌਜਵਾਨ ਦੀ ਪਛਾਣ ਲਖਬੀਰ ਸਿੰਘ ਪੁੱਤਰ ਹਰਨਾਮ ਸਿੰਘ ਉਮਰ 35-36 ਸਾਲ , ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦੇ ਵਾਸੀ ਵਜੋਂ ਹੋਈ ਹੈ, ਇਹ ਪਿੰਡ ਸਰਾਏ ਅਮਾਨਤ ਖਾਂ ਦੇ ਅਧੀਨ ਆਉਂਦਾ ਹੈ। ਉਸ ਦੀਆਂ 3 ਧੀਆਂ ਹਨ, ਜਿਨ੍ਹਾਂ ਦੀ ਉਮਰ 5 ਸਾਲ, 7 ਸਾਲ ਅਤੇ 10 ਸਾਲ ਹੈ। ਲਖਬੀਰ ਸਿੰਘ ਨਸ਼ੇ ਅਤੇ ਸ਼ਰਾਬ ਪੀਣ ਦਾ ਆਦੀ ਸੀ, ਨਸ਼ੇ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ।

ਇਸ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਉਸ ਦੀ ਮੁਖ ਸਟੇਜ ਕੋਲ ਐਨੀ ਵਡੀ ਘਟਨਾ ਦਾ ਵਾਪਰਨਾ ਤੇ ਕਿਸੇ ਕਿਸਾਨ ਆਗੂ ਜਾਂ ਵਲੰਟੀਅਰਾਂ ਨੂੰ ਪਤਾ ਨਾ ਲੱਗਣਾ, ਕਈ ਸਵਾਲ ਖੜੇ ਕਰ ਰਿਹਾ ਹੈ। ਮੋਰਚੇ ਨੇ ਮੀਟਿੰਗ ਕਰਨ ਮਗਰੋਂ ਪ੍ਰੈਸ ਕਾਨਫਰੰਸ ਕਰਕੇ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤਯੋਗ ਨਹੀਂ, ਪ੍ਰਸ਼ਾਸਨ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ।

Comment here