ਸਿਆਸਤਖਬਰਾਂਚਲੰਤ ਮਾਮਲੇ

ਸਿੰਗਾਪੁਰ ‘ਚ ਥਰਮਨ ਭਲਕੇ ਚੁੱਕਣਗੇ 9ਵੇਂ ਰਾਸ਼ਟਰਪਤੀ ਵਜੋਂ ਸਹੁੰ

ਸਿੰਗਾਪੁਰ-ਇਥੇ ਵੀ ਭਾਰਤੀਆਂ ਦਾ ਡੰਕਾ ਵੱਜ ਚੁੱਕਾ ਹੈ। ਭਾਰਤੀ ਮੂਲ ਦੇ ਅਰਥ ਸ਼ਾਸਤਰੀ ਥਰਮਨ ਸ਼ਨਮੁਗਾਰਤਨਮ ਵੀਰਵਾਰ ਨੂੰ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਕੁਝ ਦਿਨ ਪਹਿਲਾਂ ਹੀ ਉਹ ਭਾਰੀ ਬਹੁਮਤ ਨਾਲ ਸੂਬੇ ਦੇ ਮੁਖੀ ਚੁਣੇ ਗਏ ਸਨ। ਨਵੇਂ ਚੁਣੇ ਗਏ 66 ਸਾਲਾ ਰਾਸ਼ਟਰਪਤੀ ਨੇ 1 ਸਤੰਬਰ ਨੂੰ 70.4 ਫ਼ੀਸਦੀ (17,46,427 ਵੋਟਾਂ) ਪ੍ਰਾਪਤ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਚੀਨੀ ਮੂਲ ਦੇ ਵਿਰੋਧੀਆਂ ਐਨਜੀ ਕੋਕ ਸੌਂਗ ਅਤੇ ਟੈਨ ਕਿਨ ਲੀਆਨ ਨੂੰ ਕ੍ਰਮਵਾਰ 15.72 ਫ਼ੀਸਦੀ ਅਤੇ 13.88 ਫ਼ੀਸਦੀ ਵੋਟਾਂ ਮਿਲੀਆਂ ਸਨ। ਲਗਭਗ 76 ਫ਼ੀਸਦੀ (2,834) ਪ੍ਰਵਾਸੀ ਸਿੰਗਾਪੁਰ ਵਾਸੀਆਂ ਨੇ ਥਰਮਨ ਨੂੰ ਵੋਟ ਦਿੱਤੀ, ਜਦੋਂ ਕਿ ਐਨਜੀ ਅਤੇ ਟੈਨ ਨੂੰ ਕ੍ਰਮਵਾਰ 595 (15.99 ਫ਼ੀਸਦੀ) ਅਤੇ 292 (7.85 ਫ਼ੀਸਦੀ) ਵੋਟਾਂ ਪ੍ਰਾਪਤ ਹੋਈਆਂ।
ਸਿੰਗਾਪੁਰ ਵਿੱਚ ਚੁਣੇ ਗਏ ਰਾਸ਼ਟਰਪਤੀ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਮੰਗਲਵਾਰ ਨੂੰ ਪ੍ਰਵਾਸੀਆਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ, ਜਿਸ ਤੋਂ ਬਾਅਦ ਰਾਸ਼ਟਰਪਤੀ ਚੋਣ 2023 ਵਿੱਚ ਪਈਆਂ ਕੁੱਲ ਵੋਟਾਂ ਦੀ ਗਿਣਤੀ 25,34,711 ਹੋ ਗਈ, ਜਿਸ ਵਿੱਚ ਰੱਦ ਹੋਈਆਂ ਵੋਟਾਂ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਥਰਮਨ ਸਿੰਗਾਪੁਰ ਵਿੱਚ ਕਈ ਮੰਤਰਾਲਿਆਂ ਦੀਆਂ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਹਨ। ਉਨ੍ਹਾਂ ਨੇ ਮਈ 2011 ਤੋਂ ਮਈ 2019 ਤੱਕ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵਜੋਂ ਵੀ ਕੰਮ ਕੀਤਾ। ਮੌਜੂਦਾ ਰਾਸ਼ਟਰਪਤੀ ਹਲੀਮਾ ਯਾਕੂਬ ਦਾ ਕਾਰਜਕਾਲ 13 ਸਤੰਬਰ ਯਾਨੀ ਅੱਜ ਖ਼ਤਮ ਹੋ ਰਿਹਾ ਹੈ।

Comment here