ਸਿਹਤ-ਖਬਰਾਂਖਬਰਾਂ

ਸਿਵਲ ਹਸਪਤਾਲ ਦੇ 2 ਸੀਨੀਅਰ ਡਾਕਟਰ ਕੋਰੋਨਾ ਪਾਜ਼ੇਟਿਵ

ਰਾਜਪੁਰਾ-ਪੰਜਾਬ ਸੂਬੇ ਵਿੱਚ ਜਿੱਥੇ 1 ਕੇਸ ਓਮੀਕਰੋਨ ਪਾਜ਼ੇਟਿਵ ਨਿਕਲਣ ਕਾਰਨ ਸਿਹਤ ਵਿਭਾਗ ਵੱਲੋਂ ਸੁਰੱਖਿਆ ਗਤਿਵਿਧੀਆਂ ਵਿੱਚ ਵਾਧਾ ਕਰ ਦਿੱਤਾ ਹੈ। ਅੱਜ ਰਾਜਪੁਰਾ ਸਿਵਲ ਹਸਪਤਾਲ ਵਿੱਚ 2 ਸੀਨੀਅਰ ਡਾਕਟਰ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਰਾਜਪੁਰਾ ਸ਼ਹਿਰ ਵਿੱਚ ਹੜਕੰਪ ਮੱਚ ਗਿਆ ਹੈ। ਜਾਣਕਾਰੀ ਅਨੁਸਾਰ ਕਾਫੀ ਸਮੇਂ ਤੋਂ ਰਾਜਪੁਰਾ ਦੀ ਕੋਰੋਨਾ ਸਥਿਤੀ ਕਾਬੂ ਵਿਚ ਸੀ ਪਰ ਰਾਜਪੁਰਾ ਦੇ ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਲੱਛਣ ਆਉਣ ’ਤੇ ਜਦੋਂ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਦੋਵਾਂ ਡਾਕਟਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਹਨਾਂ ਡਾਕਟਰਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਵਿੱਚ ਕਾਫੀ ਬੇਚੈਨੀ ਦੇਖਣ ਨੂੰ ਮਿਲੀ।

Comment here