ਕਾਊਂਟਰ ਵਧਾਉਣੇ ਪਏ
ਸਿਰਸਾ- ਬਲਾਤਕਾਰ ਤੇ ਕਤਲ ਕੇਸ ਚ ਜੇਲ ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ 15 ਅਗਸਤ ਨੂੰ ਜਨਮ ਦਿਨ ਹੈ, 22 ਅਗਸਤ ਨੂੰ ਰੱਖੜੀ ਹੈ, ਇਸ ਦੇ ਮੱਦੇਨਜ਼ਰ ਉਸ ਦੇ ਪੈਰੋਕਾਰ ਵਧਾਈ ਦੇਣ ਲਈ ਤੇ ਰਖੜੀਆਂ ਭੇਜਣ ਲਈ ਤਰਲੋਮਛੀ ਹੋਏ ਪਏ ਹਨ। ਸਿਰਸਾ ਦੇ ਮੁੱਖ ਡਾਕਘਰ ‘ਚ ਸਵੇਰ ਤੋਂ ਸ਼ਾਮ ਤੱਕ ਭੀੜ ਰਹਿਣ ਲੱਗੀ ਹੈ। ਡੇਰਾ ਪੈਰੋਕਾਰ ਰੋਹਤਕ ਸਥਿਤ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰੀਮਤ ਸਿੰਘ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਗ੍ਰੀਟਿੰਗ ਭੇਜ ਰਹੇ ਹਨ। 22 ਅਗਸਤ ਨੂੰ ਰੱਖੜੀ ਸਬੰਧੀ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਡੇਰਾ ਮੁਖੀ ਦਾ ਜਨਮਦਿਨ 15 ਅਗਸਤ ‘ਤੇ ਪਹਿਲਾਂ ਡੇਰਾ ਸੱਚਾ ਸੌਦਾ ‘ਚ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਹਜ਼ਾਰਾਂ ਡੇਰਾ ਪੈਰੋਕਾਰ ਪਹੁੰਚਦੇ ਸਨ। ਡੇਰੇ ਵੱਲੋਂ ਪੌਦੇ ਲਾਉਣ, ਖ਼ੂਨਦਾਨ ਵਰਗੇ ਕੰਮ ਹੁੰਦੇ ਸਨ। ਮੁੱਖ ਡਾਕਘਰ ਦੇ ਪੋਸਟ ਮਾਸਟਰ ਨਵੀਨ ਕੁਮਾਰ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਸਬੰਧੀ ਡਾਕਘਰ ‘ਚ ਰਜਿਸਟਰੀਆਂ ਦੀ ਗਿਣਤੀ ਵਧੀ ਹੈ। ਵੱਡੀ ਗਿਣਤੀ ‘ਚ ਡੇਰਾ ਪੈਰੋਕਾਰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਡੇਰਾ ਮੁਖੀ ਨੂੰ ਜਨਮਦਿਨ ਸਬੰਧੀ ਵਧਾਈ ਸੰਦੇਸ਼ ਵਾਲੇ ਗ੍ਰੀਟਿੰਗ ਰਜਿਸਟਰ ਕਰਵਾ ਰਹੇ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਕਾਊਂਟਰ ਵਧਾ ਦਿੱਤੇ ਗਏ ਹਨ।
Comment here