ਖਬਰਾਂ

ਸਿਰਸਾ ‘ਚ ਕਿਸਾਨਾਂ ਦਾ ਪੁਲਸ ਨਾਲ ਟਕਰਾਅ, ਬੈਰੀਕੇਡ ਤੋੜੇ

ਸਿਰਸਾ- ਲੰਘੀ 11 ਜੁਲਾਈ ਨੂੰ ਭਾਜਪਾ ਦੀ ਮੀਟਿੰਗ ਦੌਰਾਨ ਡਿਪਟੀ ਸਪੀਕਰ ਰਣਵੀਰ ਗੰਗਵਾ ਦੀ ਗੱਡੀ ‘ਤੇ ਹੋਏ ਹਮਲੇ ਦੇ ਚੱਲਦਿਆਂ ਸਿਰਸਾ ਪੁਲਿਸ ਨੇ 100 ਕਿਸਾਨਾਂ  ‘ਤੇ ਦੇਸ਼ ਧਰੋਹ ਤੇ ਹੋਰ ਸਖਤ ਧਾਰਾਵਾਂ ਲਾ ਕੇ ਕੇਸ ਦਰਜ ਕੀਤੇ ਹਨ, ਅਤੇ  5 ਪ੍ਰਦਰਸ਼ਨਕਾਰੀ ਗ੍ਰਿਫਤਾਰ ਕੀਤੇ ਗਏ ਹਨ, ਦੇਸ਼ ਧਰੋਹ ਦੇ ਕੇਸ ਰੱਦ ਕਰਾਉਣ ਤੇ ਗਿਰਫਤਾਰ ਸਾਥੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਸਿਰਸਾ ‘ਚ ਕਿਸਾਨ ਸੜਕਾਂ ‘ਤੇ ਉਤਰੇ ਹਨ। ਕਿਸਾਨਾਂ ਨੇ ਐਸਪੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਸੀ। ਪੁਲਿਸ ਨੇ ਕਿਸਾਨਾਂ ਨੂੰ ਐਸਪੀ ਰਿਹਾਇਸ਼ ਜਾਣ ਨਹੀਂ ਦਿੱਤਾ। ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਦੀਆਂ 25 ਕੰਪਨੀਆਂ ਤਾਇਨਾਤ ਹਨ। ਡ੍ਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ।  ਕਿਸਾਨਾਂ ਨੇ ਬੈਰੀਕੇਡ ਤੋੜ ਦਿਤੇ ਤੇ ਪੁਲਸ ਨਾਲ ਅੱਜ ਫੇਰ ਕਿਸਾਨਾਂ ਦੀ ਝੜਪ ਹੋਈ ਹੈ। ਇੱਥੇ ਰਾਕੇਸ਼ ਟਿਕੈਤ ਸਣੇ ਵੱਡੇ ਕਿਸਾਨ ਆਗੂ ਪੁੱਜੇ ਹਨ। ਇਨ੍ਹਾਂ ‘ਚ ਸੰਯੁਕਤ ਸੰਘਰਸ਼ ਕਮੇਟੀ ਤੋਂ ਜਗਜੀਤ ਸਿੰਘ ਦਲੇਵਾਲ, ਕੁਲਵੰਤ ਸਿੰਘ ਸੰਧੂ, ਅਭਿਮਨਿਊ ਕੁਹਾੜ, ਬਲਦੇਵ ਸਿੰਘ ਸਿਰਸਾ, ਪ੍ਰਗਟ ਸਿੰਘ ਜਾਮਾ ਰਾਏ, ਮਨਦੀਪ ਨਥਵਾਨ ਆਦਿ ਆਗੂ ਸ਼ਾਮਲ ਹਨ। ਪੁਲਸ ਪ੍ਰਸ਼ਾਸਨ ਹਿੰਸਾ ਫੈਲਾਉਣ ਵਾਲਿਆਂ ਨਾਲ ਜ਼ਰਾ ਵੀ ਨਰਮੀ ਵਰਤਣ ਲਈ ਰਾਜ਼ੀ ਨਹੀਂ, ਓਧਰ ਕਿਸਾਨ ਵੀ ਅੜੇ ਹੋਏ ਹਨ। ਮਹੌਲ ਬੇਹਦ ਤਣਾਅ ਵਾਲਾ ਬਣਿਆ ਹੋਇਆ ਹੈ।

Comment here