ਅਪਰਾਧਖਬਰਾਂ

ਸਿਰਫਿਰੇ ਨੇ ਇੱਕ ਪਾਸੜ ਪਿਆਰ ਦੇ ਚਲਦਿਆਂ ਮਹਿਲਾ ‘ਤੇ ਸੁੱਟਿਆ ਤੇਜ਼ਾਬ

ਕਪੂਰਥਲਾ – ਜ਼ਿਲੇ ਦੇ ਪਿੰਡ ਦਿਆਲਪੁਰਾ ਵਿਚ ਇਕ ਸਿਰਫਿਰੇ ਵਿਅਕਤੀ ਨੇ ਇਕ ਔਰਤ ਦਲਬੀਰ ਕੌਰ  ਅਨੂੰ (40) ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ। ਇਸ ਤੋਂ ਬਾਅਦ ਔਰਤ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤ ਔਰਤ ਇਸੇ ਪਿੰਡ ਵਿਚ ਹੀ ਬੁਟੀਕ ਦਾ ਕੰਮ ਕਰਦੀ ਹੈ। ਹਸਪਤਾਲ ਵਿਚ ਦਾਖ਼ਲ ਪੀੜਤ ਔਰਤ ਨੇ  ਦੱਸਿਆ ਕਿ ਉਸ ਦਾ ਪਤੀ ਨਸ਼ੇੜੀ ਹੈ ਅਤੇ ਉਸ ਦੀ 2 ਧੀਆਂ ਹਨ। ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕੱਪੜੇ ਸਿਊਣ ਦਾ ਕੰਮ ਕਰਦੀ ਹੈ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਉਸ  ‘ਤੇ ਬੁਰੀ ਨਜ਼ਰ ਰਖਦਾ ਸੀ ਅਤੇ ਉਸ ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾ ਰਿਹਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਦੇ ਚਲਦਿਆਂ ਹੀ  ਮੁਲਜ਼ਮ ਉਸ ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਪੁਲਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Comment here