ਸਿਆਸਤਖਬਰਾਂਦੁਨੀਆ

ਸਿਟੀ ਕੌਂਸਲ ਦੀ ਚੋਣ ਲੜ ਰਹੀ ਸਾਰਿਕਾ ਬਾਂਸਲ ਨਸਲੀ ਵਿਤਕਰੇ ਦਾ ਸ਼ਿਕਾਰ

ਨਿਊਯਾਰਕ-ਭਾਰਤੀ-ਅਮਰੀਕੀ ਸਾਰਿਕਾ ਬਾਂਸਲ ਨੂੰ ਲੈਕੇ ਨਸਲੀ ਵਿਤਕਰੇ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੇ ਟਾਊਨ ਕੈਰੀ ਤੋਂ ਸਿਟੀ ਕੌਂਸਲ ਦੀ ਚੋਣ ਲੜ ਰਹੀ ਭਾਰਤੀ ਮੂਲ ਦੀ ਮਹਿਲਾ ਸਾਰਿਕਾ ਬਾਂਸਲ ਦੇ ਪੋਸਟਰਾਂ ਨਾਲ ਛੇੜਛਾੜ ਕਰਨ ਮਾਮਲਾ ਸਾਹਮਣੇ ਆਇਆ ਹੈ। ਸਾਰਿਕ ਬਾਂਸਲ ਟਾਊਨ ਕੈਰੀ ਤੋਂ ਕੌਂਸਲ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੀ ਇਕੋ-ਇਕ ਭਾਰਤੀ-ਅਮਰੀਕੀ ਉਮੀਦਵਾਰ ਹੈ, ਜੋ ਗੋਰਿਆਂ ਨਾਲ ਸਬੰਧਤ ਨਹੀਂ ਹੈ।ਦਰਅਸਲ ਵੈਸਟ ਕੈਰੀ ਦੇ ਹਾਈਕਰਾਫਟ ਵਿਲੇਜ ਦੇ ਨੇੜੇ ਲੱਗੇ ਪੋਸਟਰ ‘ਤੇ ਲੱਗੀ ਸਾਰਿਕਾ ਬਾਂਸਲ ਦੀ ਤਸਵੀਰ ਨੂੰ ਫਾੜਨ ਦਾ ਯਤਨ ਕੀਤਾ ਗਿਆ ਅਤੇ ਫਿਰ ਉਸ ਦੇ ਉਪਰ ਇਕ ਗੈਰ ਗੋਰੇ ਮੂਲ ਦੀ ਲੜਕੀ ਦੀ ਤਸਵੀਰ ਚਿਪਕਾ ਦਿੱਤੀ ਗਈ। ਸਾਰਿਕਾ ਬਾਂਸਲ ਦੇ ਪ੍ਰਚਾਰ ਨਾਲ ਸਬੰਧਤ ਪੋਸਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।

Comment here