ਸਿਆਸਤਖਬਰਾਂਦੁਨੀਆ

ਸਿਚੁਆਨ ’ਚ ਜ਼ਮੀਨ ਖਿਸਕਨ ਨਾਲ 14 ਲੋਕਾਂ ਦੀ ਮੌਤ

ਸਿਚੁਆਨ-ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਚੀਨ ਦੇ ਸਿਚੁਆਨ ਸੂਬੇ ’ਚ ਐਤਵਾਰ ਨੂੰ ਇਕ ਪਹਾੜ ਢਹਿਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸਿਚੁਆਨ ਸੂਬੇ ਦੇ ਲੇਸ਼ਾਨ ਸ਼ਹਿਰ ’ਚ ਸਵੇਰੇ ਤਕਰੀਬਨ 6 ਵਜੇ ਵਾਪਰੀ। ਅਧਿਕਾਰੀਆਂ ਨੂੰ ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ 180 ਬਚਾਅ ਕਰਮਚਾਰੀਆਂ ਦੀ ਵੱਡੀ ਟੀਮ ਮੌਕੇ ’ਤੇ ਪਹੁੰਚ ਗਈ। ਚੀਨ ਦੇ ਲੋਕ ਸੰਪਰਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਪਹਾੜ ਢਹਿਣ ਦੀ ਘਟਨਾ ਲੇਸ਼ਾਨ ਸ਼ਹਿਰ ਦੀ ਹੈ। ਹੁਣ ਤੱਕ 14 ਲੋਕਾਂ ਦੀ ਮੌਤ ਹੋਈ ਹੈ, ਜਦਕਿ ਪੰਜ ਹੋਰ ਲਾਪਤਾ ਹਨ। ਬਚਾਅ ਕਾਰਜ ਜਾਰੀ ਹਨ।”

Comment here