ਪਾਕਿਸਤਾਨ-ਆਈਪੀਐੱਲ ਦੇ ਵਿੱਚ ਪਾਕਿਸਤਾਨ ਦੇ ਖਿਡਰੀਆਂ ਦੇ ਖੇਡਣ ’ਤ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਪਾਕਿਸਤਾਨ ਦੇ ਜੰਮਪਲ ਹੋਣਹਾਰ ਖਿਡਾਰੀ ਅਤੇ ਜ਼ਿੰਬਾਬਵੇ ਦੇ ਸਟਾਰ ਆਲਰਾਊਂਡਰ ਸਿਕੰਦਰ ਰਜ਼ਾ ਨੇ ਆਈ.ਪੀ.ਐੱਲ. ਵਿੱਚ ਆਪਣੀ ਖੇਡ ਦੇ ਦਮ ਉੱਤੇ ਆਪਣੀ ਥਾਂ ਬਣਾ ਲਈ ਹੈ । ਜ਼ਿੰਬਾਬਵੇ ਦੇ ਇਸ ਹੋਣਹਾਰ ਖਿਡਾਰੀ ਨੂੰ ਪੰਜਾਬ ਕਿੰਗਜ਼ ਦੇ ਲਈ ਖੇਡਣ ਦਾ ਮੌਕਾ ਮਿਲੇਗਾ । ਪੰਜਾਬ ਕਿੰਗਜ਼ ਨੇ ਇਸ ਆਲਰਾਊਂਡਰ ਨੂੰ 50 ਲੱਖ ਦੀ ਬੇਸ ਕੀਮਤ ‘ਤੇ ਖਰੀਦਿਆ ਹੈ। ਦਰਅਸਲ ਆਈਪੀਐਲ 2023 ਲਈ ਖਿਡਾਰੀਆਂ ਦੀ ਨਿਲਾਮੀ ਅੱਜ ਯਾਨੀ ਸ਼ੁੱਕਰਵਾਰ (23 ਦਸੰਬਰ) ਨੂੰ ਕੋਚੀ ਵਿੱਚ ਹੋ ਰਹੀ ਹੈ। ਇਸ ਮਿੰਨੀ ਨਿਲਾਮੀ ਵਿੱਚ ਦੁਨੀਆ ਭਰ ਦੇ 405 ਖਿਡਾਰੀ ਹਿੱਸਾ ਲੈ ਰਹੇ ਹਨ। ਆਈਪੀਐਲ ਦੀਆਂ 10 ਫਰੈਂਚਾਇਜ਼ੀਜ਼ ਨੇ ਨਿਲਾਮੀ ਤੋਂ ਪਹਿਲਾਂ ਕੁੱਲ 163 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਇਸ ਵਾਰ ਨਿਲਾਮੀ ਵਿੱਚ 30 ਵਿਦੇਸ਼ੀ ਖਿਡਾਰੀ ਹਿੱਸਾ ਲੈਣਗੇ। ਫਰੈਂਚਾਈਜ਼ੀ ਕੋਲ ਕੁੱਲ 206.5 ਕਰੋੜ ਰੁਪਏ ਬਚੇ ਹਨ।
ਪੰਜਾਬ ਕਿੰਗਜ਼ ਨੇ ਸਿਕੰਦਰ ਰਜ਼ਾ ਨੂੰ 50 ਲੱਖ ਦੀ ਬੇਸ ਕੀਮਤ ‘ਤੇ ਖਰੀਦਿਆ

Comment here