ਸਿਆਸਤਖਬਰਾਂਦੁਨੀਆ

ਸਿਆਸੀ ਧਿਰਾਂ ਦੇ ਗਾਉਣ ਵਜਾਉਣ ਵਾਲੇ…

ਸਾਰੀਆਂ ਧਿਰਾਂ ਗਾਇਕਾਂ ਤੇ ਵੀ ਖੇਡਦੀਆਂ ਦੇ ਦਾਅ

ਚੰਡੀਗੜ੍ਹ- ਪੰਜਾਬ ਚੋਣਾਂ ਦੌਰਾਨ ਹਰ ਰੰਗ ਚੋਣ ਮੈਦਾਨ ਵਿੱਚ ਦਿਸਦਾ ਹੈ। ਕਲਾਕਾਰ, ਖਿਡਾਰੀ, ਬੁੱਧੀਜੀਵੀ, ਸਾਬਕਾ ਅਫਸਰ ਗੱਲ ਕੀ ਸਿਆਸੀ ਧਿਰਾਂ ਹਰ ਤਰਾਂ ਦੇ ਵਿਅਕਤੀ ਵਿਸ਼ੇਸ਼ ਨੂੰ ਮੈਦਾਨ ਵਿੱਚ ਉਤਾਰਦੀਆਂ ਹਨ, ਤਾਂ ਜੋ ਉਹਨਾਂ ਦੀ ਹਰਮਨਪਿਆਰਤਾ ਨੂੰ ਵੋਟਾਂ ਚ ਬਦਲਿਆ ਜਾ ਸਕੇ। ਇਸ ਵਾਰ ਵੀ ਸਿਆਸੀ ਪਾਰਟੀਆਂ  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੋਟੀ ਦੇ ਪੰਜਾਬੀ ਗਾਇਕਾਂ  ਨੂੰ ਮੈਦਾਨ ਵਿੱਚ ਉਤਾਰ ਕੇ ਆਪਣੀ ਪ੍ਰਸਿੱਧੀ ਰਾਹੀਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।  ਕਾਂਗਰਸ  ਨੇ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਦੇ ਨਾਂਅ ਨਾਲ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਉਮੀਦਵਾਰ ਬਣਾਇਆ ਹੈ। ਸ਼ੁਭਦੀਪ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ  ਨੇ ਖਰੜ ਤੋਂ ਗਾਇਕ ਅਨਮੋਲ ਗਗਨ ਮਾਨ  ਅਤੇ ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ  ਨੂੰ ਉਮੀਦਵਾਰ ਬਣਾਇਆ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਸਿੱਧੂ ਮੂਸੇਵਾਲਾ ਪੰਜਾਬੀ ਗਾਇਕਾਂ ਵਿੱਚ ਇੱਕ ਵੱਡਾ ਨਾਮ ਹੈ। ਮੂਸੇਵਾਲਾ ਦੇ ਸੋਸ਼ਲ ਮੀਡੀਆ  ਦੇ ਪ੍ਰਸ਼ੰਸਕਾਂ ਸਮੇਤ ਲੱਖਾਂ ਪ੍ਰਸ਼ੰਸਕ ਹਨ। ਕਾਂਗਰਸੀ ਉਮੀਦਵਾਰ ਮੂਸੇਵਾਲਾ ਨੇ ਵੋਟਰਾਂ ਨੂੰ ਕਿਹਾ ਕਿ ਤੁਸੀਂ ਲੋਕ ਨੇਤਾ ਚੁਣਨ ਲਈ ਵੋਟਾਂ ਪਾਉਂਦੇ ਰਹੇ ਹੋ ਪਰ ਇਸ ਵਾਰ ਆਪਣੇ ਪੁੱਤਰ ਨੂੰ ਵੋਟ ਦਿਓ।

ਇਸ ਤਰਾਂ ਆਮ ਆਦਮੀ ਪਾਰਟੀ ਵਲੋਂ ਗਾਇਕਾ ਅਨਮੋਲ ਗਗਨ ਮਾਨ ਨੇ ਵੀ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਉਸ ਦੀ ਮੁਲਾਕਾਤ ਇਕ ਗਰੀਬ ਔਰਤ ਨਾਲ ਹੋਈ, ਜੋ ਆਪਣੇ ਘਰ ਦੀ ਖਸਤਾ ਹਾਲਤ ਦੇਖ ਕੇ ਰੋ ਪਈ। ਅਨਮੋਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਇੱਥੇ ਬਲਕਾਰ ਸਿੱਧੂ ਨੇ ਰਾਮਪੁਰਾ ਫੂਲ ਵਿੱਚ ਮੀਟਿੰਗ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ‘ਆਪ’  ਨੂੰ ਸੱਤਾ ਵਿੱਚ ਲਿਆਉਣ। ਉਨ੍ਹਾਂ ਨੇ ਨਸ਼ਿਆਂ ਅਤੇ ਬੇਅਦਬੀ ਦੇ ਮੁੱਦਿਆਂ ‘ਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ।

ਕਾਂਗਰਸ ਨੇ ਵੀ ਮੋਗਾ ਵਿਧਾਨ ਸਭਾ ਹਲਕੇ ਤੋਂ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਮੈਦਾਨ ਵਿੱਚ ਉਤਾਰ ਕੇ ਸੂਦ ਦੀ ਲੋਕਪ੍ਰਿਅਤਾ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਗਾਇਕ ਮੁਹੰਮਦ ਸਦੀਕ  ਫਰੀਦਕੋਟ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ  ਪ੍ਰਸਿੱਧ ਅਦਾਕਾਰ ਹਨ। ਇਸ ਹਲਕੇ ਦੀ ਨੁਮਾਇੰਦਗੀ ਪਹਿਲਾਂ ਮਰਹੂਮ ਅਦਾਕਾਰ ਵਿਨੋਦ ਖੰਨਾ ਕਰਦੇ ਸਨ। ਇਸਤੋਂ ਇਲਾਵਾ, ਸੰਗਰੂਰ ਤੋਂ ‘ਆਪ’ ਦੇ ਸੰਸਦ ਮੈਂਬਰ ਅਤੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਰਹੇ ਭਗਵੰਤ ਮਾਨ , ਇਕ ਦਹਾਕਾ ਪਹਿਲਾਂ ਸਿਆਸਤ ਵਿਚ ਆਉਣ ਤੋਂ ਪਹਿਲਾਂ ਇਕ ਮਸ਼ਹੂਰ ਕਾਮੇਡੀਅਨ ਅਤੇ ਵਿਅੰਗਕਾਰ ਸਨ। ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਕ੍ਰਿਕਟ ਤੋਂ ਰਾਜਨੀਤੀ ਵਿੱਚ ਆਏ ਹਨ। ਹੋਰ ਵੀ ਕਈ ਅਜਿਹੇ ਵਿਅਕਤੀ ਵਿਸ਼ੇਸ਼ ਹਨ, ਜੋ ਕਿਸੇ ਨਾ ਕਿਸੇ ਵਿਸ਼ੇਸ਼ ਖੇਤਰ ਤੋਂ ਸਿਆਸਤ ਵਿੱਚ ਆਏ ਹਨ।

Comment here