ਅਪਰਾਧਸਿਆਸਤਖਬਰਾਂਦੁਨੀਆ

ਸਿਆਸਤ ਤੋਂ ਪ੍ਰੇਰਿਤ ਹੈ ਅਫਗਾਨ ਚੋਂ ਅਮਰੀਕਾ ਦੀ ਵਾਪਸੀ- ਬਲੇਅਰ ਨੇ ਪ੍ਰਗਟਾਈ ਨਰਾਜ਼ਗੀ

ਟਰੰਪ ਨੇ ਵੀ ਬਾਇਡਨ ਤੇ ਲਾਏ ਗੰਭੀਰ ਦੋਸ਼-ਕਿਹਾ , ਅੱਤਵਾਦੀ ਤਾਂ ਨੀ ਲਿਆ ਰਹੇ

ਜੋਅ ਬਾਇਡਨ ਨੇ ਫੌਜ ਵਾਪਸੀ ਦੇ ਫੈਸਲੇ ਨੂੰ ਸਹੀ ਠਹਿਰਾਇਆ

ਲੰਡਨ-ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜ ਦੀ ਵਾਪਸੀ ਦੇ ਮੁੱਦੇ ਤੇ ਵੀ ਸਿਆਸੀ ਬਹਿਸ ਛਿੜੀ ਹੋਈ ਹੈ। ਕੁਝ ਮੁਲਕ ਅਮਰੀਕਾ ਦੇ ਫੈਸਲੇ ਨਾਲ ਸਹਿਮਤ ਹਨ ਤੇ ਕੁਝ ਅਲੋਚਨਾ ਕਰ ਰਹੇ ਹਨ। ਅਮਰੀਕਾ ’ਤੇ 20 ਸਾਲ ਪਹਿਲਾਂ ਹੋਏ 9/11 ਹਮਲੇ ਤੋਂ ਬਾਅਦ ਅਫਗਾਨਿਸਤਾਨ ਵਿਚ ਫੌਜੀ ਭੇਜਣ ਵਾਲੇ ਬ੍ਰਿਟੇਨ ਦੇ ਵੇਲੇ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਅਫਗਾਨਿਸਤਾਨ ਤੋਂ ਫੌਜ ਵਾਪਸੀ ਦਾ ਫ਼ੈਸਲਾ ਰਣਨੀਤੀ ਨਾਲ ਨਹੀਂ ਸਗੋਂ ਸਿਆਸਤ ਨਾਲ ਪ੍ਰੇਰਿਤ ਸੀ। ਅਮਰੀਕਾ ਦੇ ਪਿੱਛੇ ਹਟਣ ਦੇ ਫ਼ੈਸਲੇ ਨਾਲ ਦੁਨੀਆ ਦਾ ਹਰੇਕ ਜੇਹਾਦੀ ਸਮੂਹ ਖੁਸ਼ ਹੈ। ਆਪਣੀ ਵੈੱਬਸਾਈਟ ’ਤੇ ਲਿਖੇ ਇਕ ਲੰਬੇ ਲੇਖ ਵਿਚ ਬਲੇਅਰ ਨੇ ਕਿਹਾ ਕਿ ਅਚਾਨਕ ਫੌਜੀਆਂ ਦੀ ਵਾਪਸੀ ਕਾਰਨ ਤਾਲਿਬਾਨ ਨੂੰ ਸੱਤਾ ’ਤੇ ਕਾਬਿਜ਼ ਹੋਣ ਦਾ ਮੌਕਾ ਮਿਲ ਗਿਆ ਜਿਸਦੇ ਕਾਰਨ ਕੁੜੀਆਂ ਦੀ ਸਿੱਖਿਆ ਅਤੇ ਜਿਊਣ ਦੇ ਪੱਧਰ ਵਿਚ ਹੋਏ ਸੁਧਾਰ ਸਮੇਤ ਉਨ੍ਹਾਂ ਸਾਰੀਆਂ ਚੀਜ਼ਾਂ ’ਤੇ ਪਾਣੀ ਫਿਰ ਗਿਆ ਜੋ ਪਿਛਲੇ 20 ਸਾਲਾਂ ਵਿਚ ਅਫਗਾਨਿਸਤਾਨ ਵਿਚ ਹਾਸਲ ਕੀਤੀਆਂ ਗਈਆਂ ਸਨ। ਸਾਲ 1997-2007 ਦੌਰਾਨ ਪ੍ਰਧਾਨ ਮੰਤਰੀ ਰਹੇ ਬਲੇਅਰ ਨੇ ਕਿਹਾ ਕਿ ਅਫਗਾਨਿਸਤਾਨ ਅਤੇ ਉਸਦੀ ਜਨਤਾ ਨੂੰ ਇਕੱਲਾ ਛੱਡ ਦੇਣਾ ਦੁਖਦ, ਖਤਰਨਾਕ ਅਤੇ ਗੈਰ-ਜ਼ਰੂਰੀ ਸੀ ਜੋ ਕਿ ਨਾ ਉਨ੍ਹਾਂ ਦੇ ਅਤੇ ਨਾ ਹੀ ਸਾਡੇ ਹਿੱਤ ਵਿਚ ਹੈ, ਚੰਗਾ ਹੁੰਦਾ ਜੇ ਰਣਨੀਤੀ ਬਣਾ ਕੇ ਕੋਈ ਫੈਸਲਾ ਲਿਆ ਜਾਂਦਾ।

ਡੋਨਾਲਡ ਟਰੰਪ ਨੇ ਵੀ ਬਾਇਡਨ ਤੇ ਕੱਢੀ ਭੜਾਸ

ਅਫ਼ਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਅਤੇ ਤਾਲਿਬਾਨ ਦੇ ਉਭਰਣ ਨੂੰ ਲੈ ਕੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਬਾਇਡੇਨ ਪ੍ਰਸ਼ਾਸਨ ’ਤੇ ਭੜਾਸ ਕੱਢੀ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਇਡੇਨ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਿਤੇ ਉਹ ਅਫ਼ਗਾਨਿਸਤਾਨ ਤੋਂ ਅੱਤਵਾਦੀਆਂ ਨੂੰ ਅਮਰੀਕਾ ਤਾਂ ਨਹੀਂ ਲਿਆ ਰਹੇ ਹਨ।  ਡੋਨਾਲਡ ਟਰੰਪ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜੋਅ  ਨੇ ਅਫ਼ਗਾਨਿਸਤਾਨ ਨੂੰ ਅੱਤਵਾਦੀਆਂ ਦੇ ਹਵਾਲੇ ਕਰ ਦਿੱਤਾ ਅਤੇ ਸੈਨਾ ਨੂੰ ਇਸ ਤਰ੍ਹਾਂ ਵਾਪਸ ਬੁਲਾ ਕੇ ਹਜ਼ਾਰਾਂ ਅਮਰੀਕੀਆਂ ਦੀ ਜਾਨ ਖ਼ਤਰੇ ’ਚ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਜਿਹੜੇ 26 ਹਜ਼ਾਰ ਲੋਕਾਂ ਨੂੰ ਕੱਢਿਆ ਹੈ, ਉਨ੍ਹਾਂ ’ਚ ਸਿਰਫ਼ 4 ਹਜ਼ਾਰ ਹੀ ਅਮਰੀਕੀ ਹਨ। ਸਾਬਕਾ ਰਾਸ਼ਟਰਪਤੀ ਨੇ ਸਵਾਲ ਕੀਤਾ ਕਿ ਕਿਤੇ ਬਾਇਡੇਨ ਨੇ ਅੱਤਵਾਦੀਆਂ ਨੂੰ ਤਾਂ ਨਹੀਂ ਏਅਰਲਿਫਟ ਕਰ ਲਿਆ ਹੈ, ਜੋ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ’ਚ ਚੱਲੀ 20 ਸਾਲ ਲੰਬੀ ਜੰਗ ’ਚ ਅਲ-ਕਾਇਦਾ ਕਾਫ਼ੀ ਹਦ ਤੱਕ ਖ਼ਤਮ ਹੋ ਗਿਆ ਸੀ ਪਰ ਹੁਣ ਫਿਰ ਉਹ ਮਜ਼ਬੂਤ ਹੁੰਦਾ ਦਿੱਸ ਰਿਹਾ ਹੈ। ਅਲ ਕਾਇਦਾ ਉਹੀ ਗਰੁੱਪ ਹੈ, ਜਿਸ ਨੇ 11 ਸਤੰਬਰ 2001 ’ਚ ਅਮਰੀਕਾ ’ਤੇ ਹਮਲਾ ਕੀਤਾ ਸੀ, ਜਿਸ ਦੇ ਬਾਅਦ ਅਮਰੀਕਾ ਨੀਤ ਨਾਟੋਂ ਬਲਾਂ ਨੇ ਉਸ ਦਾ ਸਫ਼ਾਇਆ ਕਰਨ ਲਈ ਅਫ਼ਗਾਨਿਸਤਾਨ ਯੁੱਧ ਦੀ ਸ਼ੁਰੂਆਤ ਕੀਤੀ ਸੀ।  ਅਮਰੀਕੀ ਰੱਖਿਆ ਹੈੱਡਕੁਆਰਟਰ ਪੇਂਟਗਨ ਦੇ ਬੁਲਾਰੇ ਜਾਨ ਕਿਰਬੀ ਨੇ ਹਾਲ ਹੀ ’ਚ ਮੰਨਿਆ ਸੀ ਕਿ ਅਲ ਕਾਇਦਾ ਅਫ਼ਗਾਨਿਸਤਾਨ ’ਚ ਮੌਜੂਦ ਹਨ ਪਰ ਉਸ ਦੀ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ ਕਿਉਂਕਿ ਦੇਸ਼ ’ਚ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਘਟੀ ਹੈ।ਅਫ਼ਗਾਨਿਸਤਾਨ ’ਚ ਇਸਲਾਮਿਕ ਸਟੇਟ ਨੇ ਅਮਰੀਕੀਆਂ ’ਤੇ ਹਮਲੇ ਕੀਤੇ ਹਨ। ਤਾਲਿਬਾਨ ਨੇ ਅਤੀਤ ’ਚ ਇਸਲਾਮਿਕ ਸਟੇਟ ਖ਼ਿਲਾਫ਼ ਲੜਾਈ ਲੜੀ ਹੈ ਪਰ ਹੁਣ ਚਿੰਤਾ ਦਾ ਸਬਬ ਇਹ ਹੈ ਕਿ ਅਫ਼ਗਾਨਿਸਤਾਨ ਫਿਰ ਤੋਂ ਕਈ ਚਰਮਪੰਥੀਆਂ ਲਈ ਇਕ ਪਨਾਹਗਾਰ ਹੋ ਸਕਦਾ ਹੈ ਜੋ ਅਮਰੀਕਾ ਅਤੇ ਹੋਰ ਦੇਸ਼ਾਂ ’ਤੇ ਹਮਲੇ ਕਰ ਸਕਦੇ ਹਨ।

ਜੋਅ ਬਾਇਡਨ ਨੇ ਫੌਜ ਵਾਪਸੀ ਦੇ ਫੈਸਲੇ ਨੂੰ ਸਹੀ ਠਹਿਰਾਇਆ

ਲੱਗ ਰਹੇ ਦੋਸ਼ਾਂ ਦੇ ਦਰਮਿਆ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਯੁੱਧਗ੍ਰਸਤ ਦੇਸ਼ ਨਾਲ ਆਪਣੇ ਸੈਨਿਕਾਂ ਦੀ ਵਾਪਸੀ ਦੇ ਕਦਮ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਇਤਿਹਾਸ ’ਚ ਇਹ ਕਦਮ ਉੱਚਿਤ ਫੈਸਲੇ ਦੇ ਰੂਪ ’ਚ ਦਰਜ ਕੀਤਾ ਜਾਵੇਗਾ। ਬਾਇਡਨ ਨੇ ਵਾਈਟ ਹਾਊਸ ’ਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਤਿਹਾਸ ਦੇ ਪੰਨਿਆਂ ’ਚ ਇਸ ਫੈਸਲੇ ਨੂੰ ਤਰਕਸ਼ੀਲ ਅਤੇ ਉੱਚਿਤ ਫੈਸਲੇ ਦੇ ਰੂਪ ’ਚ ਦਰਜ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਅਮਰੀਕੀ ਨੇਤਾ ਨਿਕੀ ਹੇਲੀ ਨੇ ਅਮਰੀਕੀ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਮਰੀਕਾ ਨੇ ਤਾਲਿਬਾਨ ਦੇ ਸਾਹਮਣੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ ਅਤੇ ਅਫ਼ਗਾਨਿਸਤਾਨ ’ਚ ਆਪਣੇ ਸਹਿਯੋਗੀਆਂ ਨੂੰ ਛੱਡ ਦਿੱਤਾ।ਹੇਲੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਉਹ ਤਾਲਿਬਾਨ ਨਾਲ ਵਾਰਤਾ ਨਹੀਂ ਨਹੀਂ ਕਰ ਰਹੇ। ਉਨ੍ਹਾਂ ਨੇ ਤਾਲਿਬਾਨ ਦੇ ਸਾਹਮਣੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਨੇ ਬਗਰਾਮ ਹਵਾਈ ਫੌਜ ਅੱਡੇ ਨੂੰ ਸੌਪ ਦਿੱਤਾ, ਜੋ ਨਾਟੋ ਦਾ ਵੱਡਾ ਕੇਂਦਰ ਸੀ।  ਉਨ੍ਹਾਂ ਨੇ 85 ਅਰਬ ਡਾਲਰ ਦੇ ਉਪਕਰਨ ਅਤੇ ਹਥਿਆਰ ਵੀ ਸੌਂਪ ਦਿੱਤੇ।ਉਨ੍ਹਾਂ ਨੇ ਕਿਹਾ ਕਿ ਅਮਰੀਕੀ ਲੋਕਾਂ ਦਾ ਸਮਰਪਣ ਕਰ ਦਿੱਤਾ ਅਤੇ ਉਨ੍ਹਾਂ ਨੇ ਅਮਰੀਕੀ ਲੋਕਾਂ ਦੀ ਵਾਪਸੀ ਤੋਂ ਪਹਿਲਾਂ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾ ਲਿਆ। ਉਨ੍ਹਾਂ ਨੇ ਵਿਦੇਸ਼ਾਂ ’ਚ ਤਾਇਨਾਤ ਮੇਰੇ ਪਤਨੀ ਵਰਗੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਲੇ ਅਫ਼ਗਾਨ ਸਾਥੀਆਂ ਨੂੰ ਛੱਡ ਦਿੱਤਾ।ਕੋਈ ਗੱਲਬਾਤ ਨਹੀਂ ਹੋਈ। ਇਹ ਪੂਰੀ ਤਰ੍ਹਾਂ ਆਤਮ ਸਮਰਪਣ ਸੀ ਅਤੇ ਸ਼ਰਮਨਾਕ ਨਾਕਾਮੀ ਹੈ।ਇਸ ’ਚ ਬਾਇਡਨ ਨੇ ਕਿਹਾ ਕਿ ਤਾਲਿਬਾਨ ਨੂੰ ਇਕ ਮੂਲਭੂਤ ਫ਼ੈਸਲਾ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੀ ਤਾਲਿਬਾਨ ਇਕਜੁੱਟ ਹੋਣ ਦੀ ਕੋਸ਼ਿਸ਼ ਅਤੇ ਅਫ਼ਗਾਨ ਦੇ ਲੋਕਾਂ ਦਾ ਕਲਿਆਣ ਕਰੇਗਾ, ਜੋ ਕਿਸੇ ਸਮੂਹ ਨੇ ਅਜੇ ਤੱਕ ਨਹੀਂ ਕੀਤਾ ਹੈ।

Comment here