ਸਾਹਿਤਕ ਸੱਥ

ਸਿਆਣਿਆਂ ਦੀਆਂ ਸਿਆਣੀਆਂ ਗੱਲਾਂ…

– ਜੇ ਅੰਦਰ ਰੋਸ਼ਨੀ ਹੋਵੇ ਤਾਂ ਬਾਹਰ ਸਵੇਰ ਹੋਣ ਵਿਚ ਦੇਰ ਨਹੀਂ ਲਗਦੀ |

-ਫ਼ਿਲਾਸਫ਼ਰ ਆਪਸ ਵਿਚ ਸਹਿਮਤ ਨਹੀਂ ਹੁੰਦੇ , ਉਨ੍ਹਾਂ ਦੀ ਸੋਚ ਦਾ ਵੱਖਰੇਵਾਂ ਹੀ ਉਨ੍ਹਾਂ ਨੂੰ ਫ਼ਿਲਾਸਫ਼ਰ ਬਣਾਉਦਾ ਹੈ |

– ਜੋ ਕਹੋਗੇ , ਉਹ ਲੋਕ ਸ਼ਾਇਦ ਨਾ ਮੰਨਣ ਪਰ ਜੋ ਕਰੋਗੇ , ਉਹ ਸਾਰੇ ਮੰਨਣਗੇ |

-ਆਪਣੇ ਕਪੜਿਆਂ ਦੇ ਰੰਗਾਂ ਬਾਰੇ ਸਾਡੇ ਬਹੁਤੇ ਫ਼ੈਸਲੇ , ਸਾਡੀ ਆਪਣੀ ਚਮੜੀ ਦੇ ਰੰਗ ਤੇ ਆਧਾਰਿਤ ਹੁੰਦੇ ਹਨ |

– ਮਨ ਨੀਵਾਂ ਅਤੇ ਮੱਤ ਉੱਚੀ ਕੀਤੇ ਬਿਨਾਂ , ਸੈਰ ਨਹੀਂ ਕੀਤੀ ਜਾ ਸਕਦੀ |

– ਜਿਹੜਾ ਇਕੱਲਿਆਂ , ਇਕਾਂਤ ਵਿਚ ਆਪਣਾ ਕੰਮ ਕਰਨਾ ਪਸੰਦ ਨਹੀਂ ਕਰਦਾ , ਉਹ ਕਾਮਾ ਤਾਂ ਹੋ ਸਕਦਾ ਹੈ ਪਰ ਕਲਾਕਾਰ ਨਹੀਂ ਹੋ ਸਕਦਾ |

-ਲੋਕ ਉਨ੍ਹਾਂ ਨੂੰ ਸੁਣਨਾ ਚਾਹੁੰਦੇ ਹਨ , ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ ਹੈ |

-ਸੱਚੇ ਅਰਥਾਂ ਵਿਚ ਸੰਸਾਰ ਵਿਚ ਅਮੀਰ ਕੋਈ ਨਹੀਂ , ਲੋਕ ਘੱਟ-ਵੱਧ ਗਰੀਬ ਹੀ ਹੁੰਦੇ ਹਨ |

-ਜੀਵਨ ਦੇ ਪੰਜਵੇਂ ਦਹਾਕੇ ਵਿਚ ਮਨੁੱਖ ਨੂੰ ਅਕਸਰ ਆਪਣੀ ਅਕਲ ਮੁੜ ਤੋਲਣੀ ਪੈਂਦੀ ਹੈ |

ਲਿਖਤੁਮ ਨਰਿੰਦਰ ਸਿੰਘ ਕਪੂਰ

Comment here