ਅਪਰਾਧਸਿਆਸਤਖਬਰਾਂ

ਸਾਲ 2021 ’ਚ ਸੁਰੱਖਿਆ ਫ਼ੋਰਸਾਂ ਨੇ 100 ਸਫ਼ਲ ਆਪਰੇਸ਼ਨਾਂ ’ਚ 182 ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ-ਜੰਮੂ ਕਸ਼ਮੀਰ ’ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਵਿਰੁੱਧ ਮੁਹਿੰਮ ਤੇਜ਼ ਕਰ ਰੱਖੀ ਹੈ। ਸਿਰਫ਼ 2-3 ਦਿਨਾਂ ’ਚ ਹੀ 9 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ, ਪੁਲਸ ਜਨਰਲ ਡਾਇਰੈਕਟ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ 100 ਸਫ਼ਲ ਆਪਰੇਸ਼ਨਾਂ ’ਚ ਕੁੱਲ 182 ਅੱਤਵਾਦੀ ਮਾਰੇ ਗਏ ਹਨ। ਜਿਨ੍ਹਾਂ ’ਚ 44 ਚੋਟੀ ਦੇ ਅੱਤਵਾਦੀ ਸ਼ਾਮਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਕੇਂਦਰ ਸ਼ਾਸਿਤ ਖੇਤਰ ’ਚ 134 ਨੌਜਵਾਨਾਂ ਨੇ ਅੱਤਵਾਦੀ ਸੰਗਠਨਾਂ ਨੂੰ ਜੁਆਇੰਨ ਕੀਤਾ। ਇਨ੍ਹਾਂ ’ਚੋਂ 72 ਨੂੰ ਢੇਰ ਕਰ ਦਿੱਤਾ ਗਿਆ, ਜਦੋਂ ਕਿ 22 ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਹਾ, ‘‘ਇਸ ਸਾਲ ਘੁਸਪੈਠ ਦੀ ਕਮੀ ਆਈ ਹੈ। ਸਿਰਫ਼ 34 ਅੱਤਵਾਦੀ ਘੁਸਪੈਠ ਕਰਨ ’ਚ ਕਾਮਯਾਬ ਹੋ ਸਕੇ। ਇਸ ਤੋਂ ਇਲਾਵਾ ਪੰਥਾ ਚੌਕ ’ਚ ਇਕ ਪੁਲਸ ਫ਼ੋਰਸ ’ਤੇ ਹਮਲੇ ’ਚ ਸ਼ਾਮਲ ਜੈਸ਼-ਏ-ਮੁਹੰਮਦ ਦੇ 9 ਅੱਤਵਾਦੀਆਂ ਨੂੰ ਪਿਛਲੇ 24 ਘੰਟਿਆਂ ’ਚ ਮਾਰ ਸੁੱਟਿਆ ਗਿਆ।
ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਢੇਰ
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਪੰਥਾ ਚੌਂਕ ਇਲਾਕੇ ’ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਨੂੰ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਮਾਰੇ ਗਏ ਅਤੇ ਸੁਰੱਖਿਆ ਫੋਰਸ ਦੇ ਚਾਰ ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ’ਚੋਂ ਇਕ ਜੇਵਾਨ ਇਲਾਕੇ ’ਚ 13 ਦਸੰਬਰ ਨੂੰ ਪੁਲਸ ਬੱਸ ’ਤੇ ਹੋਏ ਹਮਲੇ ’ਚ ਸ਼ਾਮਲ ਸੀ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਤਿੰਨੋਂ ਅੱਤਵਾਦੀ ਸ਼੍ਰੀਨਗਰ ’ਚ ਪੰਥਾ ਚੌਂਕ ’ਚ ਹੋਏ ਮੁਕਾਬਲੇਬਾਜ਼ੀ ’ਚ ਮਾਰੇ ਗਏ। ਮੁਕਾਬਲੇ ’ਚ ਤਿੰਨ ਪੁਲਸ ਮੁਲਾਜ਼ਮ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦਾ ਵੀ ਇਕ ਜਵਾਨ ਜ਼ਖਮੀ ਹੋ ਗਿਆ। ਜ਼ਖਮੀ ਜਵਾਨਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਕਸ਼ਮੀਰ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ’ਚੋਂ ਇਕ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਸੁਹੈਲ ਅਹਿਮਦ ਰਾਥੇਰ ਦੇ ਤੌਰ ’ਤੇ ਹੋਈ ਹੈ।
ਆਈ.ਜੀ.ਪੀ. ਨੇ ਟਵੀਟ ਕਿਹਾ, ‘ਸੁਹੈਲ ਜੇਵਾਨ ਅੱਤਵਾਦੀ ਹਮਲੇ ’ਚ ਸ਼ਾਮਲ ਸੀ। ਜੇਵਾਨ ਹਮਲੇ ’ਚ ਸ਼ਾਮਲ ਸਾਰੇ ਅੱਤਵਾਦੀ ਮਾਰੇ ਗਏ ਹਨ।’ ਜੇਵਾਨ ਹਮਲੇ ’ਚ ਸ਼ਾਮਲ 2 ਅੱਤਵਾਦੀ ਵੀਰਵਾਰ ਨੂੰ ਅਨੰਤਨਾਗ ’ਚ ਹੋਈ ਮੁਕਾਬਲੇਬਾਜ਼ੀ ’ਚ ਮਾਰੇ ਗਏ ਸਨ।

Comment here