ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਸਾਲ ਭਰ ਇੰਝ ਰੱਖੋ ਸਿਹਤ ਦਾ ਖਿਆਲ

ਕੋਵਿਡ ਦੇ ਵੱਖ-ਵੱਖ ਵੇਰੀਏਂਟਸ ਨੇ ਵਿਸ਼ਵ-ਭਰ ਵਿਚ ਤਬਾਹੀ ਮਚਾਣ ਤੋਂ ਲੈ ਕੇ ਅਜੇ ਤੱਕ ਪਿੱਛਾ ਨਾ ਛੱਡ ਕੇ ਮੌਤ ਦਾ ਆਂਕੜਾ ਹੀ ਦਿਨੋਂ-ਦਿਨ ਵੱਧਾਇਆ ਹੈ। ਇਸਦਾ ਕੋਈ ਇਲਾਜ ਨਾ ਹੋਣ ਦੀ ਹਾਲਤ ਵਿਚ ਦੁਨਿਆ ਦੇ ਸਾਹਮਣੇ ਇਕੋ-ਇੱਕ ਹਲ ਹੈ – 365 ਦਿਨ ਬਚਾਅ ਦੇ ਤਰੀਕੇ ਵਰਤ ਕੇ ਖੁੱਦ ਦਾ ਪਰਿਵਾਰ ਤੇ ਸਮਾਜ (ਸਾਹਮਣੇ ਵਾਲੇ) ਦਾ ਰੱਲ-ਮਿਲ ਕੇ ਖਿਆਲ ਰੱਖਿਆ ਜਾਵੇ। ਦਿਨ ਭਰ ਦੀ ਤਾਜ਼ਗੀ, ਅਨਰਜੀ ਅਤੇ ਬਾਡੀ ਟੇੰਪਰੇਚਰ ਬਰਕਰਾਰ ਰੱਖਣ ਲਈ ਆਪਣੇ ਸਰੀਰ ਮੁਤਾਬਿਕ ਗਰਮ ਸ਼ਾਵਰ ਤੇ ਆਖਰੀ ਇੱਕ ਮਿਨਟ ਠੰਢਾ ਸ਼ਾਵਰ ਲਵੋ।
ਸਵੇਰੇ ਜਾਗਦੇ ਹੀ ਬਿਨਾ ਕੁੱਲਾ ਕੀਤੇ ਰਾਤ ਦਾ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਇਸਤੇਮਾਲ ਕਰਨ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਕਸਰਤ ਤੇ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਗ੍ਰੀਨ-ਟੀ ਜਾਂ ਬਿਨਾ ਦੁੱਧ ਬਲੈਕ ਟੀ ਪੀਣ ਨਾਲ ਸਰੀਰ ਨੂੰ ਅਨਰਜੀ ਮਿਲਦੀ ਹੈ। ਵੱਧ ਕੋਲੋਸਟ੍ਰੋਲ ਵਾਲੇ ਫਾਇਦਾ ਲੈ ਸਕਦੇ ਹਨ।
ਜੌਬਸ ਦੀ ਰੋਟੇਸ਼ਨ ਸ਼ਿਫਟਾਂ ਕਰਕੇ ਨੀਂਦ ਘੱਟ ਜਾਂ ਨਾ ਆਉਣ ਦੀ ਵੱਧ ਰਹੀ ਸਮੱਸਿਆ ਕਾਰਨ ਛੁੱਟੀ ਦਾ ਦਿਨ ਵੀ ਖਰਾਬ ਹੋ ਜਾਂਦਾ ਹੈ। ਦੇਰ ਨਾਲ ਰਾਤ ਹੈਵੀ-ਡਿਨਰ ਤੇ ਜਾਗਣ ਦੀ ਆਦਤ ਵੀ ਬਦਲ ਦਿਓ। 7 ਤੋਂ 8 ਘੰਟੇ ਦੀ ਨੀਂਦ ਲਈ ਖੁਰਾਕ ਵਿਚ ਘੱਟ ਕੈਲੋਰੀ ਵਾਲੇ ਪਦਾਰਥ, ਸਾਈਟਰਸ ਫ੍ਰੂਟ, ਗਰਮ ਪਾਣੀ ਤੇ ਦੁੱਧ ਤੇ ਸਪਲੀਮੈਂਟ ਵਿਟਾਮਿਨ-ਸੀ, ਕੈਲਸੀਅਮ ਅਤੇ ਮੇਗਨੀਸਿਅਮ ਮਾਹਿਰ ਦੀ ਸਲਾਹ ਨਾਲ ਸ਼ੁਰੂ ਕਰ ਦਿਓ।
ਮੈਡੀਸਨ ਐਂਡ ਸਾਇੰਸ ਇਨ ਸਪੋਰਟਸ ਦੀ ਸਟਡੀ ਮੁਤਾਬਿਕ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਵੱਧ ਰਹੀਆਂ ਤੋਂ ਬੀਮਾਰੀਆਂ ਤੋਂ ਬਚਣ ਲਈ ਘਰ ਅੰਦਰ ਹੀ 3-8 ਪੌਂਡ ਦੇ ਡੰਬਲ ਰੌਜਾਨਾਂ ਇਸਤੇਮਾਲ ਕਰਨ ਨਾਲ ਹੱਡੀਆਂ ਮਜਬੂਤ ਤੇ ਬਾਡੀ-ਬੈਲੇਂਸ ਬਣਿਆ ਰਹਿੰਦਾ ਹੈ।
ਸਟ੍ਰੈਸ ਘੱਟ ਕਰਨ ਲਈ ਵਕਤ ਦੇ ਮੁਤਾਬਿਕ ਦਿਨ ਵਿਚ 20 ਮਿਨਟ ਜੰਕ ਮੇਲ ਚੈਕ ਤੇ ਗਾਰਬੇਜ ਕਰਨ ਦੇ ਨਾਲ, ਘਰ ਦੇ ਦਰਵਾਜੇ, ਕਿਚਨ ਤੇ ਕਮਰੇ ਦੇ ਡਰਾਜ, ਫਰਿਜ, ਵਿੰਡੋਜ਼ ਦੇ ਨੋਬ-ਹੈਂਡਲ ਸੈਨੀਟਾਈਜਰ ਨਾਲ ਕਲੀਨ ਕਰੋ।
ਗਰਮ ਮੋਸਮ ਵਿਚ ਡੀਹਾਈਡ੍ਰੇਸ਼ਨ, ਕਬਜ਼, ਚੱਕਰ ਆਉਣੇ, ਸਿਰ-ਪੀੜ ਵਰਗੀ ਕੰਡੀਸ਼ਨ ਲਈ ਸਾਦਾ ਪਾਣੀ ਰੋਜਾਨਾਂ 8-10 ਗਿਲਾਸ ਪੀਓ ਅਤੇ ਕੰਮ ਦੋਰਾਣ ਆਪਣੀ ਪਾਣੀ ਦੀ ਬੋਤਲ ਖਾਲੀ ਨਾ ਹੋਣ ਦਿਓ। ਛੋਟੇ ਬਚਿਆਂ ਨੂੰ ਪਾਣੀ ਪਿਲਾਣ ਲਈ ਖਿਆਲ ਮਾਂ-ਬਾਪ ਖੁਦ ਰੱਖਣ।
ਰਸੌਈ ਵਿੱਚੌਂ ਕੁਕੀ-ਬਿਸਕੁਟ, ਮਿਠਾਈ, ਰੱਸ, ਕੇਕ ਤੇ ਕੇਕ ਰੱਸ ਚੱਕ ਦਿਓ। ਹਮੇਸ਼ਾ ਸਨੈਕਸ ਫਲਾਂ ਵਿਚ ਕੇਲਾ, ਸੇਵ, ਰੋਸਟਿਡ ਚਿੱਕ-ਪੀ (ਛੋਲੇ), ਪੰਪਕਿਨ ਤੇ ਸਨਫਲਾਵਰ ਸੀਡਜ਼, ਮਿਕਸ ਨਟਸ, ਕੱਚੀ ਮੁੰਗਫਲੀ, ਬਾਦਾਮ, ਕਾਜੂ, ਅਖਰੌਟ ਨੂੰ ਸ਼ਾਮਿਲ ਕਰੋ।
ਚੰਗੀ ਯਾਦਸ਼ਕਤੀ ਤੇ ਲੰਬੀ ਜ਼ਿੰਦਗੀ ਜੀਉਣ ਲਈ, ਹੋ ਸਕੇ ਤਾਂ ਲੰਚ ਤੋਂ ਬਾਅਦ 20 ਮਿਨਟ ਦੀ ਸੈਰ ਕਰੋ। ਤਾਜ਼ਗੀ ਦੇ ਨਾਲ ਸਰੀਰ ਤੇ ਮਨ ਨੂੰ ਤਾਕਤ ਮਿਲਦੀ ਹੈ।
ਸਿਰ-ਪੀੜ, ਧੁੰਦਲੀ ਨਜ਼ਰ ਤੇ ਖੁਸ਼ਕ ਅੱਖਾਂ ਦੀ ਹਾਲਤ ਵਿਚ ਲੈਪਟਾਪ ਅੱਗੇ ਕੰਮ ਕਰਨ ਵਾਲੇ ਹਰ ਇੱਕ ਘੰਟੇ ਦੇ ਅੰਤਰ ਤੇ ਸਿਰਫ 20 ਸੈਕੰਡ ਲਈ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਬ੍ਰੇਕ ਯਾਨੀ ਆਰਾਮ ਦੇਣ। ਨਜ਼ਰ ਦਾ ਚਸ਼ਮਾ ਵਰਤਨ ਵਾਲੇ ਚੰਗੀ ਕੁਆਲਟੀ ਦੇ ਗਲਾਸਿਸ ਇਸਤੇਮਾਲ ਕਰਕੇ ਆਪਣੇ ਆਪ ਨੂੰ ਭਵਿੱਖ ਵਿਚ ਹੋਣ ਵਾਲੇ ਅੱਖਾਂ ਦੇ ਰੌਗਾਂ ਤੋਂ ਬਚਾਅ ਕਰਨ।
ਸਾਹ ਦੀ ਬਿਮਾਰੀ ਅਤੇ ਫੇਫੜਿਆਂ ਨੂੰ ਤਾਕਤ ਦੇਣ ਲਈ ਰੌਜਾਨਾਂ 15 ਮਿਨਟ ਲੰਬਾ ਸਾਹ ਲੈਣ ਤੇ ਛੱਡਣ ਦਾ ਅਭਿਆਸ ਜ਼ਰੂਰ ਕਰੋ।ਪਹਿਲਾਂ ਸੱਜੇ ਨਥੁਨੇ ਨੂੰ ਅੰਗੂਠੇ ਨਾਲ ਅਤੇ ਫਿਰ ਖੱਬੇ ਨਥੁਨੇ ਨੂੰ ਅੰਗੂਠੇ ਨਾਲ ਕਵਰ ਕਰਕੇ ਸਾਹ ਲਵੋ ਤੇ ਛੱਡੋ।
ਹਰ ਦੂਜਾ ਆਦਮੀ ਆਪਣੀ ਜੌਬ ਅਤੇ ਆਸਪਾਸ ਦੇ ਹਾਲਾਤਾਂ ਕਾਰਨ ਸਟ੍ਰੈਸ ਯਾਨੀ ਮਾਨਸਿਕ ਤਨਾਅ ਦਾ ਸ਼ਿਕਾਰ ਹੋਣ ਕਰਕੇ ਸੋਚਣ ਸਮਝਣ ਦੀ ਤਾਕਤ ਵੀ ਘੱਟਾ ਰਹਾ ਹੈ। ਸਟ੍ਰੈਸ ਨੂੰ ਘੱਟ ਕਰਨ ਵਾਲਾ ਹਾਰਮੋਨ ਕੋਰਟੀਸੋਲ ਦੇ ਪ੍ਰਾਪਰ ਲੈਵਲ ਲਈ ਘਰ ਤੋਂ ਬਾਹਰ ਫੈਮਿਲੀ ਨਾਲ ਸ਼ਾਂਤ ਹਰਿਆਲੀ ਵਾਲੇ ਸਥਾਨ ਕੂਝ ਘੰਟੇ ਜਰੂਰ ਬਿਤਾਓ।
ਸਰੀਰ ਨੂੰ ਖੁਰਾਕੀ ਤੱਤ ਦੇਣ ਅਤੇ ਫ੍ਰੈਸ਼ ਸਬਜ਼ੀਆਂ ਲਈ ਆਪਣੇ ਗਾਰਡਨ ਵਿਚ ਉਗਾਓ, ਖਾਓ ਤੇ ਤੰਦਰੁਸਤ ਬਣੋ।
ਅੱਜ ਇਨਸਾਨ ਤਨਾਅ ਭਰੀ ਜ਼ਿੰਦਗੀ ਵਿਚ ਹੱਸਣਾ ਭੁੱਲ ਗਿਆ ਹੈ।ਤੁਸੀਂ ਘਰ ਅੰਦਰ ਪਰਿਵਾਰ, ਬਾਹਰ ਦੋਸਤਾਂ ਨਾਲ ਅਤੇ ਹਾਸੇ ਦੇ ਟੀ ਵੀ ਸ਼ੋਅ ਵਾਚ ਕਰੋ। ਖੁੱਲ ਕੇ ਹੱਸਣ ਨਾਲ ਦਿਮਾਗ ਐਂਡ੍ਰੋਫਿਨ ਹਾਰਮੋਨ ਰੀਲੀਜ਼ ਕਰਦਾ ਹੈ। ਹਾਸਾ ਮਾਨਸਿਕ ਤੋਰ ਤੇ ਰਿਸ਼ਤਿਆਂ ਨੂੰ ਮਜਬੂਤ ਕਰਦਾ ਹੈ।
ਇਕੱਲਾਪਨ ਦੂਰ ਕਰਨ ਲਈ ਹੋ ਸਕੇ ਤਾਂ ਅਕਟੀਵਿਟੀ ਕੋਰਸ ਜਾਂ ਕਲੱਬ ਜੁਆਇਨ ਕਰੋ।
ਕੀ ਕਰਨਾ ਚਾਹੁੰਦੇ ਹੋ, ਕੀ ਕਰ ਸਕਦੇ ਹੋ, ਨੂੰ ਪਲੈਨ ਕਰੋ ਜ਼ਿੰਦਗੀ ਬੇਹਤਰ ਜੀਉਣ ਲਈ ਆਪਣੇ ਟੀਚਿਆਂ ਬਾਰੇ ਸੋਚੋ ਤੇ ਐਕਸ਼ਨ ਲਵੋ। ਤੁਹਾਡਾ ਸਹੀ ਪਲੈਨ ਹੀ ਜ਼ਿੰਦਗੀ ਬਦਲ ਦੇਵੇਗਾ।
ਭੁੱਖ ਲਗਣ ਤੇ ਹੀ ਕੁੱਝ ਖਾਓ, ਸੰਤੁਸ਼ਟੀ ਜੋ ਜਾਣ ਤੇ ਖਾਣਾ-ਪੀਣਾ ਬੰਦ ਕਰ ਦਿਓ। ਜਰੂਰਤ ਤੋਂ ਵੱਧ ਖਾਣਾ-ਪੀਣਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ।ਆਪਣੇ ਸਰੀਰ ਨਾਲ ਪਿਆਰ ਅਤੇ ਕੇਅਰ ਕਰੋ।
ਥੱਕ ਜਾਣ ਦੀ ਹਾਲਤ ਵਿਚ ਆਰਾਮ ਕਰੋ ਤੇ ਨੀਂਦ ਪੂਰੀ ਲਵੋ। ਬੈਡ ਤੇ ਜਾਣ ਦੇ ਵੇਲੇ ਇੱਕ ਘੰਟਾ ਪਹਿਲਾਂ ਲੈਪਟੋਪ, ਸੇਲ ਫੋਨ ਤੇ ਲਾਈਟਾਂ ਬੰਦ ਕਰ ਦਿਓ, ਕਿੳਂਕਿ ਇਹ ਡਿਸਟਰਬੈਂਸ ਸਰੀਰ ਅੰਦਰ ਮੇਲਾਟੋਨਿਨ ਹਾਰਮੋਨ ਨੀਂਦ ਘਟਾ ਸਕਦਾ ਹੈ। ਕੋਸ਼ਿਸ਼ ਕਰੋ ਵਕਤ ਤੇ ਬੈਡ ਤੇ ਜਾਣ ਦੀ ਅਤੇ ਸਵੇਰੇ ਛੇਤੀ ਜਾਗਣ ਦੀ।

Comment here