ਸਿਆਸਤਖਬਰਾਂ

ਸਾਲ ਚ ਕਿਸਾਨੀ ਖੁਦਕੁਸ਼ੀ ਦਾ ਰੁਝਾਨ ਵਧਿਆ

ਨੈਸ਼ਨਲ ਕਰਾਈਮ ਰਿਕਾਡਰ ਬਿਊਰੋ ਮੁਤਾਬਕ  18% ਵਾਧਾ ਹੋਇਆ

ਨਵੀਂ ਦਿੱਲੀ- ਖੇਤੀ ਖੇਤਰ ਵਿੱਚ ਸਾਲ 2016 ਤੋਂ ਬਾਅਦ ਤਿੰਨ ਸਾਲ ਤੱਕ ਖੁਦਕੁਸ਼ੀ ਦੇ ਮਾਮਲੇ ਘਟ ਰਹੇ ਸਨ, ਪਰ ਲੰਘੇ ਸਾਲ ਤੋਂ ਫੇਰ ਇਸ ਦੁਖਦ ਰੁਝਾਨ ਵਿੱਚ ਵਾਧਾ ਹੋਣ ਲੱਗਿਆ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਕ ਕਿਸਾਨ ਖੁਦਕੁਸ਼ੀਆਂ ਦੇ ਮਾਮਲਿਆਂ ਵਿੱਚ 18% ਦਾ ਵਾਧਾ ਹੋਇਆ ਹੈ। ਸਾਲ 2020 ਵਿੱਚ ਕੁੱਲ 10,677 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਇਹ ਅੰਕੜਾ ਦੇਸ਼ ਵਿੱਚ ਕੁੱਲ ਖੁਦਕੁਸ਼ੀਆਂ (1,53,052) ਦਾ 7% ਹੈ। ਦੱਸ ਦੇਈਏ ਕਿ ਸਾਲ 2019 ਵਿੱਚ ਵੀ ਮਹਾਰਾਸ਼ਟਰਕਰਨਾਟਕਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਖੁਦਕੁਸ਼ੀ ਦੇ ਮਾਮਲੇ ਵਿੱਚ ਚੋਟੀ ਦੇ ਸੂਬਿਆਂ ਵਿੱਚ ਸ਼ਾਮਲ ਸੀ। 2020 ਵਿੱਚ ਖੇਤੀ ਸੈਕਟਰ ਵਿੱਚ ਖੁਦਕੁਸ਼ੀਆਂ ਦੇ ਮਾਮਲੇ ਵਿੱਚ 4006 ਗਿਣਤੀ ਨਾਲ ਮਹਾਰਾਸ਼ਟਰ ਸਭ ਤੋਂ ਅੱਗੇ ਰਿਹਾ,  2016 ਖੁਦਕੁਸ਼ੀਆਂ ਕਰਨਾਟਕ ਵਿੱਚ ਹੋਈਆਂਜਿਸ ਨਾਲ ਕਰਨਾਟਕ ਦੂਜੇ ਸਥਾਨ ਤੇ ਰਿਹਾ, ਆਂਧਰਾ ਪ੍ਰਦੇਸ਼ ਵਿੱਚ 889 ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ, ਮੱਧ ਪ੍ਰਦੇਸ਼ ਵਿੱਚ 735 ਅਤੇ 537 ਕਿਸਾਨਾਂ ਨੇ ਛੱਤੀਸਗੜ੍ਹ ਵਿੱਚ ਮੌਤ ਨੂੰ ਗਲ਼ ਲਾਇਆ। ਰਿਪੋਰਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 2020 ਵਿੱਚ 5,579 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਜਿਨ੍ਹਾਂ ਕੋਲ ਆਪਣੀ ਜ਼ਮੀਨ ਹੈ, 5,098 ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਹੋਰ ਬੇਜ਼ਮੀਨੇ ਕਿਸਾਨਾਂ ਨੇ ਵੀ ਖੁਦਕੁਸ਼ੀਆਂ ਕੀਤੀਆਂ। 2020 ਵਿੱਚ ਖੁਦਕੁਸ਼ੀ ਕਰਨ ਵਾਲੇ 5579 ਕਿਸਾਨਾਂ ਚੋਂ 5335 ਮਰਦ ਅਤੇ 244 ਔਰਤਾਂ ਸੀ ਅਤੇ 5098 ਖੇਤ ਮਜ਼ਦੂਰਾਂ ਚੋਂ 4621 ਮਰਦ ਅਤੇ 477 ਔਰਤਾਂ ਸੀ। ਪੰਜਾਬ ਅਤੇ ਹਰਿਆਣਾ, ਜੋ ਕਿ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਹਨ, ਇਨ੍ਹਾਂ ਸੂਬਿਆਂ ਵਿੱਚ ਖੇਤੀਬਾੜੀ ਖੇਤਰ ਵਿੱਚ ਕ੍ਰਮਵਾਰ 257 ਅਤੇ 280 ਖੁਦਕੁਸ਼ੀਆਂ ਹੋਈਆਂ ਹਨ।

ਐਨ ਸੀ ਆਰ ਬੀ ਮੁਤਾਬਕ-

  • ਸਾਲ 2019 ‘ਚ ਖੁਦਕੁਸ਼ੀ ਦੇ 10,281 ਮਾਮਲੇ ਸਾਹਮਣੇ ਆਏ
  • ਸਾਲ 2018 ‘ਚ ਖੁਦਕੁਸ਼ੀ ਦੇ 10,349 ਮਾਮਲੇ ਸਾਹਮਣੇ ਆਏ
  • ਸਾਲ 2017 ਵਿੱਚ 10,655 ਮਾਮਲੇ ਸਾਹਮਣੇ ਆਏ
  • ਸਾਲ 2016 ਵਿੱਚ 11,379 ਮਾਮਲੇ ਸਾਹਮਣੇ ਆਏ

 2019 ਦੇ ਮੁਕਾਬਲੇ 2020 ‘ਤੇ ਨਜ਼ਰ ਮਾਰੀਏ ਤਾਂ 2019 ‘ਚ 5957 ਕਿਸਾਨਾਂ ਅਤੇ 4324 ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਅਤੇ 2020 ‘ਚ 5579 ਕਿਸਾਨਾਂ ਅਤੇ 5098 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਯਾਨੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ 2019 ਵਿੱਚ 5,957 ਤੋਂ ਘਟ ਕੇ 2020 ਵਿੱਚ 5,579 ਹੋ ਗਈਪਰ ਖੇਤ ਮਜ਼ਦੂਰਾਂ ਵਿੱਚ ਅਜਿਹੇ ਕੇਸਾਂ ਦੀ ਗਿਣਤੀ 2019 ਵਿੱਚ 4,324 ਤੋਂ ਵਧ ਕੇ ਪਿਛਲੇ ਸਾਲ 5,098 ਹੋ ਗਈ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸਾਲ 2020 ਵਿੱਚ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈ। 

 

Comment here