ਕਾਬੁਲ-ਅਫਗਾਨਿਸਤਾਨ ਵਿਚ ਬਾਗੀਆਂ ਦੇ ਗੜ੍ਹ ਪੰਜਸ਼ੀਰ ਘਾਟੀ ਦੇ ਇਕ ਵੱਡੇ ਇਲਾਕੇ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨੀ ਅੱਤਵਾਦੀਆਂ ਨੇ ਕਿਹਾ ਹੈ ਕਿ ਖੁਦ ਨੂੰ ਕਾਰਜਕਾਰੀ ਰਾਸ਼ਟਰਪਤੀ ਦੱਸਣ ਵਾਲੇ ਅਮਰੁੱਲਾ ਸਾਲੇਹ ਦੇ ਘਰੋਂ ਉਹਨਾਂ ਨੂੰ 6.5 ਮਿਲੀਅਨ ਡਾਲਰ (ਕਰੀਬ 48 ਕਰੋੜ ਰੁਪਏ) ਤੇ ਸੋਨੇ ਦੀਆਂ ਇੱਟਾਂ ਵੀ ਮਿਲੀਆਂ ਹਨ। ਤਾਲਿਬਾਨ ਨੇ ਇਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿਚ ਅੱਤਵਾਦੀ ਡਾਲਰ ਦੀਆਂ ਥੱਦੀਆਂ ਨੂੰ ਇਕ ਬੈਗ ਅੰਦਰ ਭਰ ਰਹੇ ਹਨ। ਜੇਕਰ ਤਾਲਿਬਾਨ ਦਾ ਇਹ ਦਾਅਵਾ ਸੱਚ ਹੈ ਤਾਂ ਇਸ ਨਾਲ ਬਾਗੀਆਂ ਦੇ ਅੰਦੋਲਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਤਾਲਿਬਾਨੀ ਅਮਰੁੱਲਾ ਸਾਲੇਹ ਦੇ ਘਰ ਤੱਕ ਪਹੁੰਚ ਗਏ ਸਨ ਅਤੇ ਉਸ ’ਤੇ ਕਬਜ਼ਾ ਕਰ ਲਿਆ ਸੀ। ਉਹਨਾਂ ਨੇ ਲਾਇਬ੍ਰੇਰੀ ਵਿਚ ਬੈਠ ਕੇ ਉੱਥੋਂ ਇਕ ਤਸਵੀਰ ਵੀ ਜਾਰੀ ਕੀਤੀ ਸੀ।
ਸਾਲੇਹ ਦੇ ਘਰੋਂ ਮਿਲੇ 6.5 ਮਿਲੀਅਨ ਡਾਲਰ ਤੇ ਸੋਨਾ-ਤਾਲਿਬਾਨ ਦਾ ਦਾਅਵਾ

Comment here