ਸਿਆਸਤਖਬਰਾਂ

ਸਾਰੇ ਧਰਮਾਂ ਤੇ ਸੱਭਿਆਚਾਰਾਂ ਦਾ ਸਨਮਾਨ ਕਰਨਾ ਭਾਰਤ ਦੀ ਰਵਾਇਤ—ਗਡਕਰੀ

ਨਾਗਪੁਰ-ਅੰਤਰ ਧਾਰਮਿਕ ਸੰਮੇਲਨ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਏਕਤਾ ਭਾਰਤੀ ਸੱਭਿਆਚਾਰ ਦੀ ਸਭ ਤੋਂ ਵੱਡੀ ਤਾਕਤ ਹੈ। ਇਹੀ ਪਹਿਲੂ ਦੇਸ਼ ਨੂੰ ‘ਵਿਸ਼ਵ ਗੁਰੂ’ ਬਣਾਉਣ ਲਈ ਅਹਿਮ ਕਾਰਕ ਰਿਹਾ ਸੀ।
‘ਫਿਰਕੂ ਭਾਈਚਾਰੇ ਸਾਹਮਣੇ ਵਿਸ਼ਵ ਚੁਣੌਤੀਆਂ ਤੇ ਭਾਰਤ ਦੀ ਭੂਮਿਕਾ’ ਵਿਸ਼ੇ ’ਤੇ ਹੋਏ ਸੰਮੇਲਨ ’ਚ ਭਾਜਪਾ ਆਗੂ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਅਸਲੀ ਰੂਪ ਨਾਲ ਧਰਮ ਨਿਰਪੱਖ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ, ਫਿਰਕਿਆਂ ਤੇ ਸੱਭਿਆਚਾਰਾਂ ਦਾ ਸਨਮਾਨ ਕਰਨਾ ਭਾਰਤ ਦੀ ਪਰੰਪਰਾ ਰਹੀ ਹੈ। ਇਹ ਕਿਸੇ ਧਰਮ ਨਾਲ ਜੁੜਿਆ ਮਸਲਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ, ‘ਏਕਤਾ, ਭਾਰਤੀ ਸੱਭਿਆਚਾਰ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਇਹੀ ਤੱਥ ਸਾਨੂੰ ਵਿਸ਼ਵ ਗੁਰੂ ਬਣਾਉਣ ਲਈ ਸਮਰੱਥ ਬਣਾਉਂਦਾ ਹੈ, ਜਿਸਦਾ ਅੰਦਾਜ਼ਾ ਸਵਾਮੀ ਵਿਵੇਕਾਨੰਦ ਨੇ ਪ੍ਰਗਟਾਇਆ ਸੀ।’
ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵੀਡੀਓ ਸੰਦੇਸ਼ ’ਚ ਕਿਹਾ, ‘ਧਰਮ ਜੋੜਦਾ ਹੈ, ਜਦਕਿ ਲੋਕ ਇਸ ਦੀ ਵਰਤੋਂ ’ਤੋੜਨ ਦੇ ਔਜ਼ਾਰ’ ਵਜੋਂ ਕਰ ਰਹੇ ਹਨ ਤੇ ਅਜਿਹਾ ਹੋਣ ਦਾ ਕਾਰਨ ਆਪਸੀ ਸੰਵਾਦ ਦੀ ਕਮੀ ਹੋਣਾ ਹੈ।’
‘ਆਰਟ ਆਫ ਲਿਵਿੰਗ’ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਚੱਲਣ ਤੇ ਇਕ-ਦੂਜੇ ਦਾ ਸਨਮਾਨ ਕਰਨ ਦੀ ਲੋੜ ਹੈ ਕਿਉਂਕਿ ਸਾਰੇ ਫਿਰਕੇ ਮਹੱਤਵਪੂਰਨ ਹਨ।
ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੇ ਖ਼ੁਸ਼ਹਾਲ ਤੇ ਭਾਸ਼ਾਈ ਵਿਰਸੇ ਨੂੰ ਬਚਾਉਣ ਦੀ ਲੋੜ। ਉਨ੍ਹਾਂ ਲੋਕਾਂ ਨੂੰ ਇਸ ਲਿਹਾਜ਼ ਨਾਲ ਨਿੱਜੀ ਤੇ ਸਮੂਹਿਕ ਪੱਧਰ ’ਤੇ ਕੋਸ਼ਿਸ਼ ਕਰਨ ਦੀ ਵੀ ਅਪੀਲ ਕੀਤੀ।
ਉਪ ਰਾਸ਼ਟਰਪਤੀ ਨੇ ਪਿਛਲੇ ਸਾਲ ਅਕਤੂਬਰ ’ਚ ਹੋਏ ਸੱਤਵੇਂ ਵਿਸ਼ਵ ਤੇਲਗੂ ਸਾਹਿਤ ਸੰਮੇਲਨ ’ਤੇ ਆਧਾਰਤ ਇਕ ਕਿਤਾਬ ਨੂੰ ਡਿਜੀਟਲ ਤਰੀਕੇ ਨਾਲ ਰਿਲੀਜ਼ ਮੌਕੇ ਇਹ ਗੱਲ ਕਹੀ। ਕਿਤਾਬ ਨੂੰ ਮਸ਼ਹੂਰ ਗਾਇਕ ਐੱਸਪੀ ਬਾਲਾਸੁਬਰਾਮਣੀਅਮ ਨੂੰ ਸਮਰਪਿਤ ਕਰਦੇ ਹੋਏ ਇਸ ਦੇ ਸੰਪਾਦਕਾਂ, ਲੇਖਕਾਂ ਤੇ ਪ੍ਰਕਾਸ਼ਕਾਂ ਨੂੰ ਵਪਪਧਾਈ ਦਿੰਦੇ ਹੋਏ ਨਾਇਡੂ ਨੇ ਦੇਸ਼ ਦੇ ਖੁਸ਼ਹਾਲ ਸੱਭਿਆਚਾਰਕ ਵਿਰਸੇ ਨੂੰ ਉਤਸ਼ਾਹ ਦੇਣ ਲਈ ਅਜਿਹੀਆਂ ਪਹਿਲਾਂ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘ਜਿਸ ਦਿਨ ਸਾਡੀ ਭਾਸ਼ਾ ਭੁਲਾ ਦਿੱਤੀ ਜਾਵੇਗੀ, ਸਾਡਾ ਸੱਭਿਆਚਾਰ ਵੀ ਲੋਪ ਹੋ ਜਾਵੇਗਾ। ਸਾਡੇ ਪ੍ਰਰਾਚੀਨ ਸਾਹਿਤ ਨੂੰ ਨੌਜਵਾਨਾਂ ਦੇ ਨੇੜੇ ਲਿਆਂਦਾ ਜਾਣਾ ਚਾਹੀਦਾ ਹੈ।’

Comment here