ਸਿਆਸਤਖਬਰਾਂ

ਸਾਰੀਆਂ ਫਰੰਟ ਸੀਟਾਂ ਲਈ ਥ੍ਰੀ-ਪੁਆਇੰਟ ਸੀਟ ਬੈਲਟ ਲਾਜ਼ਮੀ

ਨਵੀਂ ਦਿੱਲੀ– ਭਾਰਤ ਵਿੱਚ ਹੁਣ ਕਾਰਾਂ ਹੋਰ ਵੀ ਸੁਰੱਖਿਅਤ ਹੋਣ ਜਾ ਰਹੀਆਂ ਹਨ ਕਿਉਂਕਿ ਸਰਕਾਰ ਨੇ ਵਾਹਨ ਨਿਰਮਾਤਾਵਾਂ ਲਈ ਕਾਰ ‘ਚ ਅਗਲੇ ਸਾਰੇ ਯਾਤਰੀਆਂ ਲਈ ਥ੍ਰੀ-ਪੁਆਇੰਟ ਸੀਟ ਬੈਲਟ ਮੁਹੱਈਆ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ। ਸੜਕ ਆਵਾਜਾਈ ਅਤੇ ਰਾਜ-ਮਾਰਗ ਮੰਤਰੀ ਨੇ ਕੱਲ੍ਹ ਇੱਕ ਫਾਈਲ ‘ਤੇ ਦਸਤਖਤ ਕੀਤੇ ਹਨ ਅਤੇ ਕਿਹਾ ਕਿ ਵਾਹਨ ਨਿਰਮਾਤਾਵਾਂ ਲਈ ਕਾਰ ਵਿੱਚ ਸਾਹਮਣੇ ਵਾਲੇ ਵਿਅਕਤੀਆਂ ਲਈ ਥ੍ਰੀ-ਪੁਆਇੰਟ ਸੀਟ ਬੈਲਟ ਲਾਜ਼ਮੀ ਕਰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਨਿਯਮ ਕਾਰ ਦੀ ਪਿਛਲੀ ਕਤਾਰ ‘ਚ ਵਿਚਕਾਰਲੀ ਸੀਟ ‘ਤੇ ਵੀ ਲਾਗੂ ਹੋਵੇਗਾ। ਰਿਪੋਰਟਾਂ ਅਨੁਸਾਰ, ਸਰਕਾਰ ਭਾਰਤ ਵਿੱਚ ਨਿਰਮਿਤ ਯਾਤਰੀ ਕਾਰਾਂ ਦੀ ਸੁਰੱਖਿਆ ਰੇਟਿੰਗ ਵਿੱਚ ਸੁਧਾਰ ਕਰਨ ਦਾ ਇਰਾਦਾ ਰੱਖਦੀ ਹੈ। ਮੰਤਰਾਲੇ ਨੇ ਪਾਇਆ ਕਿ ਕੁਝ ਮਾਡਲਾਂ ਨੂੰ ਛੱਡ ਕੇ, ਭਾਰਤ ਵਿੱਚ ਕਿਸੇ ਵੀ ਵਾਹਨ ਵਿੱਚ ਪਿਛਲੇ ਯਾਤਰੀ ਲਈ ਤਿੰਨ-ਪੁਆਇੰਟ ਸੀਟ ਬੈਲਟ ਪ੍ਰਣਾਲੀ ਨਹੀਂ ਹੈ, ਜੋ ਦੁਰਘਟਨਾ ਦੇ ਸਮੇਂ ਯਾਤਰੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੀ ਹੈ। ਤੁਹਾਨੂ ਦੱਸ ਦਈਏ ਕਿ ਭਾਰਤ ਵਿੱਚ ਜ਼ਿਆਦਾਤਰ ਵਾਹਨ ਟੂ ਪੁਆਇੰਟ ਸੀਟ ਬੈਲਟਾਂ ਦੀ ਵਰਤੋਂ ਕਰਦੇ ਹਨ, ਜੋ ਕਿ ਥ੍ਰੀ ਪੁਆਇੰਟ ਸੀਟ ਬੈਲਟਾਂ ਨਾਲੋਂ ਕਮਜ਼ੋਰ ਹਨ। ਵਿਗਿਆਨਕ ਤੌਰ ‘ਤੇ, ਥ੍ਰੀ-ਪੁਆਇੰਟ ਵਾਲੀ ਸੀਟ ਬੈਲਟ ਟੂ-ਪੁਆਇੰਟ ਬੈਲਟ ਨਾਲੋਂ ਬਹੁਤ ਜ਼ਿਆਦਾ ਸੁਰੱਖਿਅਤ ਸਾਬਤ ਹੋਈ ਹੈ, ਕਿਉਂਕਿ ਇਹ ਟੱਕਰ ਦੌਰਾਨ ਛਾਤੀ, ਮੋਢਿਆਂ ਅਤੇ ਹਿਲਦੇ ਹੋਏ ਸਰੀਰ ਦੀ ਊਰਜਾ ਨੂੰ ਵਧੇਰੇ ਬਰਾਬਰ ਵੰਡਦੀ ਹੈ।

Comment here