ਅਪਰਾਧਸਿਆਸਤਖਬਰਾਂ

ਸਾਬਕਾ ਸਰਪੰਚ ਤੇ ਪੰਚ ਅਫੀਮ ਸਮੇਤ ਕਾਬੂ

ਬਰਨਾਲਾ : ਜਿਥੇ ਇੰਨੇ ਸਾਲਾਂ ਤੋਂ ਪੰਜਾਬ ਨਸ਼ੇ ਦੀ ਮਾਰ ਝੱਲ ਰਿਹਾ ਹੈ, ਉਥੇ ਹੀ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸਿਰਜੇ ਸੁਪਨੇ ਤਹਿਤ ਬਰਨਾਲਾ ਪੁਲਿਸ ਨੇ ਵੱਡਾ ਐਕਸ਼ਨ ਕਰਦਿਆਂ ਇਕ ਸਾਬਕਾ ਸਰਪੰਚ ਤੇ ਮੌਜੂਦਾ ਪੰਚ ਨੂੰ 2 ਕਿੱਲੋ ਅਫੀਮ ਸਣੇ ਗਿ੍ਫਤਾਰ ਕਰਨ ‘ਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਅੱਜ ਬਾਅਦ ਦੁਪਹਿਰ ਸੀਆਈਏ ਸਟਾਫ ਬਰਨਾਲਾ ਵਿਖੇ ਪ੍ਰਰੈੱਸ ਕਾਨਫਰੰਸ ਰਾਹੀਂ ਐੱਸਪੀ (ਡੀ) ਬਰਨਾਲਾ ਅਨਿਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਆਈਪੀਐੱਸ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ ਹੇਠ ਉਪ ਕਪਤਾਨ ਪੁਲਿਸ ਰਵਿੰਦਰ ਸਿੰਘ ਦੀ ਯੋਗ ਅਗਵਾਈ ‘ਚ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਮਿਲੀ ਇਤਲਾਹ ਤਹਿਤ ਸਾਬਕਾ ਸਰਪੰਚ ਮਨਦੀਪ ਸਿੰਘ ਉਰਫ਼ ਸੋਨੂੰ ਪੁੱਤਰ ਦਰਸ਼ਨ ਸਿੰਘ ਵਾਸੀ ਜਵੰਦਾ ਪਿੰਡੀ ਧਨੌਲਾ ਨੂੰ ਗਿ੍ਫ਼ਤਾਰ ਕਰਦਿਆਂ ਉਸ ਕੋਲੋਂ 1 ਕਿੱਲੋ 20 ਗ੍ਰਾਮ ਅਫੀਮ ਬਰਾਮਦ ਕੀਤੀ ਸੀ। ਪੁੱਛਗਿੱਛ ਦੌਰਾਨ ਬਰਨਾਲਾ ਪੁਲਿਸ ਨੇ ਦੱਸਿਆ ਕਿ ਇਹ ਅਫ਼ੀਮ ਸੁਖਪਾਲ ਰਾਮ ਉਰਫ਼ ਸੋਨੀ ਪੁੱਤਰ ਹਰਬੰਸ ਲਾਲ ਵਾਸੀ ਕਾਲੇਕੇ ਨੇ ਵੇਚਣ ਲਈ ਇਨਾਂ ਨੂੰ ਦਿੱਤੀ ਸੀ ਜਿਸ ਖ਼ਿਲਾਫ਼ ਵੀ ਮੁਕੱਦਮਾ ਦਰਜ ਕਰਕੇ ਬਰਨਾਲਾ ਪੁਲਿਸ ਉਸ ਉਪਰ ਨਜਰ ਰੱਖ ਰਹੀ ਸੀ। ਜਲਦੀ ਹੀ ਉਹ ਵੀ ਬਰਨਾਲਾ ਪੁਲਿਸ ਦੀ ਗਿ੍ਫ਼ਤ ਵਿੱਚ ਹੋਵੇਗਾ। ਕਾਬੂ ਕੀਤੇ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਦਾ ਪੁੱਤਰ ਮਨਦੀਪ ਸਿੰਘ ਸਣੇ ਪੰਚ ਪਰਮਜੀਤ ਸਿੰਘ ਖ਼ਿਲਾਫ਼ ਥਾਣਾ ਧਨੌਲਾ ਤੇ ਲੌਂਗੋਵਾਲ ਵਿਖੇ ਆਰਮਜ਼ ਐਕਟ ਤਹਿਤ ਲੜਾਈ ਝਗੜੇ ਦੇ ਵੀ ਮਾਮਲੇ ਦਰਜ ਹਨ। ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਇਨਾਂ੍ਹ ਦੋਵਾਂ ਦਾ ਬਰਨਾਲਾ ਪੁਲਿਸ ਨੇ 2 ਦਿਨਾ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ।

Comment here