ਇਸਲਾਮਾਬਾਦ-ਇਥੋਂ ਦੇ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਬਕੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬ੍ਰਿਟੇਨ ਵਿਚ ਆਪਣੀ ਚਾਰ ਸਾਲ ਤੋਂ ਵੱਧ ਦੀ ਸਵੈ-ਜਲਾਵਤਨ ਖ਼ਤਮ ਕਰਦੇ ਹੋਏ ਵਤਨ ਪਰਤ ਸਕਦੇ ਹਨ। ਸ਼ਰੀਫ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੇ ਸੁਪਰੀਮ ਲੀਡਰ ਹਨ। ਲੰਡਨ ‘ਚ ਮੀਟਿੰਗ ਦੌਰਾਨ ਸ਼ਰੀਫ ਦੀ ਵਰਕਰਾਂ ਨਾਲ ਗੱਲਬਾਤ ਦੌਰਾਨ ਮੌਜੂਦ ਰਹੇ ਸੂਤਰਾਂ ਦੇ ਹਵਾਲੇ ਨਾਲ ‘ਡਾਨ’ ਅਖ਼ਬਾਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਵਾਪਸੀ ਦੀ ਗੱਲਬਾਤ ਕੀਤੀ, ਪਰ ਯਾਤਰਾ ਦੀ ਕੋਈ ਤੈਅ ਤਾਰੀਖ਼ ਦਾ ਖੁਲਾਸਾ ਨਹੀਂ ਕੀਤਾ ਗਿਆ।
73 ਸਾਲਾ ਸ਼ਰੀਫ ਨਵੰਬਰ 2019 ਤੋਂ ਲੰਡਨ ‘ਚ ਸਵੈ-ਜਲਾਵਤਨ ਵਿਚ ਰਹਿ ਰਹੇ ਹਨ। ਉਨ੍ਹਾਂ ਨੂੰ 2018 ਵਿੱਚ ਅਲ-ਅਜ਼ੀਜ਼ੀਆ ਮਿੱਲਜ਼ ਅਤੇ ਐਵੇਨਫੀਲਡ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਹ ਅਲ ਅਜ਼ੀਜ਼ੀਆ ਮਿੱਲਜ਼ ਕੇਸ ਵਿੱਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ 7 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਸਨ, ਪਰ 2019 ਵਿੱਚ ‘ਮੈਡੀਕਲ ਆਧਾਰ’ ‘ਤੇ ਉਨ੍ਹਾਂ ਨੂੰ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ‘ਡਾਨ’ ਦੀ ਰਿਪੋਰਟ ਵਿਚ ਕਿਹਾ ਗਿਆ, “ਮੀਟਿੰਗ ਵਿੱਚ ਪੀ.ਐੱਮ.ਐੱਲ.-ਐੱਨ. ਦੇ ਵਰਕਰ ਆਪਣੇ ਨੇਤਾ ਦੀ ਵਾਪਸੀ ਦੀ ਤਿਆਰੀ ਲਈ ਉਤਸੁਕ ਸਨ ਅਤੇ ਉਨ੍ਹਾਂ ਦੀ ਵਾਪਸੀ ਲਈ ਆਵਾਜਾਈ ਦੇ ਵੇਰਵਿਆਂ ‘ਤੇ ਚਰਚਾ ਕਰ ਰਹੇ ਸਨ। ਸ਼ਰੀਫ ਨੇ ਅਕਤੂਬਰ ‘ਚ ਪਾਕਿਸਤਾਨ ਪਰਤਣ ਦੀ ਪੁਸ਼ਟੀ ਕੀਤੀ ਹੈ।”
ਸਾਬਕਾ ਪੀਐਮ ਨਵਾਜ਼ ਸ਼ਰੀਫ਼ ਅਕਤੂਬਰ ‘ਚ ਪਰਤ ਸਕਦੈ ਵਤਨ

Comment here