ਚੰਡੀਗੜ੍ਹ-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਵੋਟਰਾਂ ਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਕਹਿਣ ਦੀ ਇੱਕ ਅਣਪਛਾਤੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਆਖਦੇ ਹੋਏ ਸੁਣਾਈ ਦੇ ਰਹੇ ਹਨ ਕਿ ਜੇਕਰ ਸਾਨੂੰ ਵੋਟ ਨਹੀਂ ਪਾਉਣੀ ਤਾਂ ਭਾਵੇਂ ਕਾਂਗਰਸ ਨੂੰ ਪਾ ਦਿਓ ਪਰ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ। ਕਥਿਤ ਤੌਰ ‘ਤੇ, ਉਨ੍ਹਾਂ ਕਿਹਾ ਸੀ, “ਆਪ ਨੂੰ ਵੋਟ ਦਾ ਮਤਲਬ ਹੈ ਅੱਤਵਾਦ ਨੂੰ ਵੋਟ। ਪੰਜਾਬ ਨੂੰ ਤੋੜਨ ਲਈ ਵੋਟ। ਜੋ ਵੀ ਵਿਅਕਤੀ ‘ਆਪ’ ਨੂੰ ਵੋਟ ਪਾਉਂਦਾ ਹੈ, ਉਹ ਦੇਸ਼ ਅਤੇ ਪੰਜਾਬ ਨਾਲ ਧੋਖਾ ਕਰੇਗਾ। ਜੇਕਰ ਤੁਸੀਂ ਸਾਨੂੰ (ਭਾਜਪਾ) ਨੂੰ ਵੋਟ ਨਹੀਂ ਦੇਣਾ ਚਾਹੁੰਦੇ, ਤਾਂ” ਕਾਂਗਰਸ ਨੂੰ ਵੋਟ ਦਿਓ ਪਰ ਦੇਸ਼ ਨਾਲ ਧੋਖਾ ਕਰਨ ਵਾਲੇ ਨੂੰ ਵੋਟ ਨਾ ਦਿਓ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸ਼ਵਨੀ ਨੇ ਕਿਹਾ ਕਿ ,”ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਉਹ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ। ‘ਆਪ’ ਜਾਂ ਕਾਂਗਰਸ ਪੰਜਾਬ ਨੂੰ ਲਾਭ ਨਹੀਂ ਪਹੁੰਚਾ ਸਕਦੀਆਂ ਅਤੇ ਸੂਬੇ ਲਈ ਖ਼ਤਰਨਾਕ ਹਨ ।” ਤੁਹਾਨੂੰ ਦੱਸ ਦਈਏ ਕਿ 117 ਸੀਟਾਂ ‘ਤੇ 93 ਔਰਤਾਂ ਸਮੇਤ 1,304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ 2.14 ਕਰੋੜ ਤੋਂ ਵੱਧ ਵੋਟਰਾਂ ਨਾਲ ਐਤਵਾਰ ਨੂੰ ਬਹੁ-ਕੋਣੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਭ ਕੁਝ ਤਿਆਰ ਹੈ। ਮੁੱਖ ਚੋਣ ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਸਾਨੂੰ ਨਹੀਂ ਤਾਂ ਕਾਂਗਰਸ ਨੂੰ ਵੋਟ ਪਾਓ ਪਰ ਆਪ ਨੂੰ ਨਹੀਂ : ਭਾਜਪਾ ਪ੍ਰਧਾਨ

Comment here