ਨਵੀਂ ਦਿੱਲੀ- ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਇੱਕ ਵਾਰ ਫੇਰ ਚਰਚਾ ਵਿੱਚ ਹੈ, ਹੁਣ ਉਸ ਨੇ ਗਊ ਮੂਤਰ ਨੂੰ ਹਾਈ ਐਂਟੀਬਾਇਓਟਿਕ ਦੱਸਿਆ ਹੈ। ਭੋਪਾਲ ਵਿਚ ਇਕ ਸਮਾਰੋਹ ਦੌਰਾਨ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਦਿੱਤੇ ਗਏ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਗਊ ਮੂਤਰ ਨੂੰ ਪਵਿੱਤਰ ਮੰਨਦੇ ਹਾਂ। ਕਈ ਖੋਜਕਾਰਾਂ ਦਾ ਵੀ ਕਹਿਣਾ ਹੈ ਕਿ ਗਊ ਮੂਤਰ ਹਾਈ ਐਂਟੀਬਾਇਓਟਿਕ ਹੁੰਦਾ ਹੈ। ਸਾਧਵੀ ਪ੍ਰੱਗਿਆ ਅਨੁਸਾਰ ਖੋਜ ਦੇ ਦਾਅਵਿਆਂ ਦਾ ਅਰਥ ਕੱਢਣ ’ਤੇ ਪਾਇਆ ਗਿਆ ਕਿ ਗਊ ਮੂਤਰ ਦੀ ਵਰਤੋਂ ਕਰਨ ਨਾਲ ਕਈ ਸੰਕਰਮਿਤ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਕੋਰੋਨਾ ਕਾਲ ਦੌਰਾਨ ਵੀ ਭਾਜਪਾ ਸੰਸਦ ਮੈਂਬਰ ਨੇ ਦੱਸਿਆ ਸੀ ਕਿ ਉਹ ਕੋਰੋਨਾ ਤੋਂ ਇਸ ਲਈ ਬਚੀ ਰਹੀ ਕਿਉਂਕਿ ਉਹ ਰੋਜ਼ਾਨਾ ਗਊ ਮੂਤਰ ਦਾ ਸੇਵਨ ਕਰਦੀ ਹੈ।
Comment here