ਅਪਰਾਧਸਿਆਸਤਖਬਰਾਂ

ਸਾਥੀਆਂ ਤੇ ਅਸਲੇ ਸਣੇ ਗੈਂਗਸਟਰ ਕਾਬੂ

ਸੰਗਰੂਰ-ਸਥਾਨਕ ਪੁਲਿਸ ਨੇ ਇੱਥੇ ਗੈਂਗਸਟਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ,ਅੰਮ੍ਰਿਤਸਰ ਦੇ ਬੀ ਕੈਟਾਗਰੀ ਦੇ ਗੈਂਗਸਟਰ ਅਵਰਜੀਤ ਰਈਆ ਕੋਲੋਂ ਉਸਦੇ ਦੋ ਸਾਥੀਆਂ ਸਮੇਤ ਇੱਕ ਪਿਸਤੌਲ 32 ਬੋਰ ਅਤੇ 6 ਕਾਰਤੂਸ ਬਰਾਮਦ ਕੀਤੇ ਹਨ ਜਦਕਿ ਉਸਦੇ ਸਾਥੀਆਂ ਕੋਲੋਂ ਇੱਕ ਪਿਸਤੌਲ 32 ਬੋਰ, ਇੱਕ ਮੈਗਜ਼ੀਨ 32 ਬੋਰ ਅਤੇ ਸਵਿਫਟ ਕਾਰ ਦੀ ਸਮੇਤ ਕਾਬੂ ਕੀਤੀ ਗਈ ਹੈ। ਪੁਲਿਸ ਮੁਤਾਬਕ ਇਹ ਲੋਕ ਸੰਗਰੂਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਜਿਸ ਤੋਂ ਪਹਿਲਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸੰਗਰੂਰ ਦੇ ਬੱਸ ਸਟੈਂਡ ਦੀ ਪਾਰਕਿੰਗ ਦਾ ਟੈਂਡਰ ਹਾਸਲ ਕਰਨ ਨੂੰ ਲੈਕੇ ਹਰਜੀਤ ਸਿੰਘ ਦਾ ਸਾਥ ਦੇਣ ਲਈ ਜਿੱਥੇ ਬੀ ਕੈਟਾਗਰੀ ਗੈਂਗਸਟਰ ਅਵਰਜੀਤ ਰਈਆ ਆਇਆ ਸੀ ਜਿਸਦਾ ਟੈਂਡਰ ਹਰਜੀਤ ਸਿੰਘ ਨੂੰ ਮਿਲ ਗਿਆ। ਇਸ ਤੋਂ ਬਾਅਦ ਉਹ ਸੰਗਰੂਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸਨ, ਜਿੰਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਸੰਗਰੂਰ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਬੀ-ਕੈਟਾਗਰੀ ਦੇ ਅਵਰਜੀਤ ਰਈਆ ਅਤੇ ਉਸਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀ-ਕੈਟਾਗਰੀ ਦੇ ਗੈਂਗਸਟਰ ਅਮਰਜੀਤ ਸਿੰਘ ਰਈਆ, ਜਿਸ ਦੇ ਖ਼ਿਲਾਫ਼ ਪਿਛਲੇ ਸਮੇਂ ‘ਚ ਵੱਖ-ਵੱਖ ਜ਼ਿਲਿਆਂ ‘ਚ 28 ਕੇਸ ਦਰਜ ਹਨ। ਮੁਲਜ਼ਮ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਸੰਗਰੂਰ ਦੇ ਬੱਸ ਸਟੈਂਡ ਦੀ ਪਾਰਕਿੰਗ ਦਾ ਟੈਂਡਰ ਹੋਇਆ ਹੈ ਅਤੇ ਉਸ ਦੇ ਸਾਥੀ ਹਰਜੀਤ ਸਿੰਘ ਨੇ ਉਸ ਬੱਸ ਸਟੈਂਡ ਦਾ ਟੈਂਡਰ ਲਿਆ ਹੈ। ਉਨ੍ਹਾਂ ਦੀ ਹਮਾਇਤ ਕਰਨ ਲਈ ਆਇਆ ਸੀ ਕਿਉਂਕਿ ਉਨ੍ਹਾਂ ਕੋਲ ਹਥਿਆਰ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਤੈਅ ਤੱਕ ਪਹੁੰਚਣ ਦੇ ਲਈ ਜਾਂਚ ਤੇਜ਼ ਕਰ ਦਿੱਤੀ ਹੈ।

Comment here