ਚੰਡੀਗੜ੍ਹ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿਆਸਤ ਵਿੱਚ ਉਤਰਨ ਦੇ ਸੰਕੇਤ ਦਿੱਤੇ ਹਨ। ਇੱਕਠ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਸਾਡੇ ਲਈ ਲੀਡਰ ਬਣਨ ਦੇ ਰਾਹ ਖੁੱਲੇ ਹਨ ਅਤੇ ਜੇਕਰ ਕਿਸਮਤ ਵਿੱਚ ਹੋਇਆ ਤਾਂ ਬਣ ਜਾਵਾਂਗੇ। ਸੱਥਰ ਤੋਂ ਕੋਈ ਲੀਡਰ ਨਹੀਂ ਬਣਦਾ ਹੈ। ਬਲਕੌਰ ਸਿੰਘ ਨੇ ਕਿਹਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ। ਮੇਰੀ ਲੜਾਈ ਮੇਰੇ ਸਿੱਧੂ ਲਈ ਨਹੀਂ ਹੈ। ਹੁਣ ਸਾਡੇ ਕੋਲ ਗਵਾਉਣ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਤਾਂ ਚਲਾ ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦਾ ਪੁੱਤਰ ਨਾ ਜਾਵੇ।
ਆਪਣੇ ਸੰਬੋਧਨ ਦੌਰਾਨ ਬਲਕੌਰ ਸਿੰਘ ਨੇ ਬੱਬੂ ਮਾਨ ਦਾ ਲਿਆ ਨਾਂ ਲਿਆ ਅਤੇ ਕਿਹਾ ਕਿ ਮੈਂ ਮੰਨਦਾ ਹਾਂ ਇਨ੍ਹਾਂ ਵਿਚਾਲੇ ਸਟੇਜ ਦਾ ਰੌਲਾ ਸੀ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਸਿੱਧੂ ਦਾ ਵੱਡੀਆਂ ਸਟੇਜਾਂ ਉਤੇ ਕਬਜ਼ਾ ਸੀ। ਉਹਨੇ ਛੋਟੀ ਉਮਰ ਵਿੱਚ ਵੱਡੀ ਸ਼ੋਹਰਤ ਹਾਸਲ ਕੀਤੀ ਸੀ।
Comment here