ਸਿਆਸਤਖਬਰਾਂਚਲੰਤ ਮਾਮਲੇ

ਸਾਡੀ ਸਰਕਾਰ ਨੇ ਦਲਿਤਾਂ ਲਈ ਕੱਖ ਨਹੀਂ ਕੀਤਾ-ਸ਼ਮਸ਼ੇਰ ਦੂਲੋਂ

ਦਲਿਤ ਇਕੱਠੇ ਹੋ ਜਾਣ ਤਾਂ ਸਰਕਾਰ ਬਣਾ ਲੈਣ-ਦਲਿਤ ਧਾਰਮਿਕ ਆਗੂ

ਗੜ੍ਹਸ਼ੰਕਰ- ਕਾਂਗਰਸੀ ਨੇਤਾ ਸ਼ਮਸ਼ੇਰ ਸਿੰਘ ਦੂਲੋ ਆਪਣੀ ਸਰਕਾਰ ਨਾਲ ਨਰਾਜ਼ ਹਨ। ਗੜ੍ਹਸ਼ੰਕਰ ਦੇ ਪਿੰਡ ਪੋਸੀ ਵਿਖੇ ਦਲਿਤ ਸੰਮੇਲਨ ਕਰਵਾਇਆ ਗਿਆ। ਜਿੱਥੇ ਸਮਸ਼ੇਰ ਸਿੰਘ ਦੂਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਕਈ ਦਲਿਤ ਧਾਰਮਿਕ ਆਗੂ ਪੁੱਜੇ ਹੋਏ ਸਨ, ਇਥੇ ਦਲਿਤ ਮੁੱਦਿਆਂ ਦੀ ਗੱਲ ਹੋਈ, ਵੱਖ ਵੱਖ ਡੇਰਿਆਂ ਤੋਂ ਆਏ ਸੰਤਾਂ, ਮਹਾਂਪੁਰਖਾਂ ਨੇ ਦਲਿਤ ਸਮਾਜ ਨੂੰ ਇੱਕ ਜੁੱਟ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਚ ਦਲਿਤ ਵਰਗ ਦੀ 40 ਫ਼ੀਸਦੀ ਆਬਾਦੀ ਹੈ ਅਤੇ ਜੇਕਰ ਸਮੁੱਚਾ ਦਲਿਤ ਸਮਾਜ ਇੱਕਜੁੱਟ ਹੋ ਜਾਵੇ ਤਾਂ ਸਾਨੂੰ ਸਰਕਾਰਾਂ ਕੋਲੋਂ ਕੁਝ ਮੰਗਣ ਦੀ ਲੋੜ ਨਹੀਂ ਸਗੋਂ ਸਰਕਾਰਾਂ ਅਸੀਂ ਆਪ ਬਣਾ ਸਕਦੇ ਹਾਂ। ਇੱਥੇ ਸਮਸ਼ੇਰ ਸਿੰਘ ਦੂਲੋ ਨੇ ਆਪਣੀ ਹੀ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਦੌਰਾਨ ਦਲਿਤਾਂ ਲਈ ਕੁੱਝ ਨਹੀਂ ਕੀਤਾ। ਕਿਹਾ ਕਿ ਪੰਜਾਬ ਚ ਜੱਟਾਂ ਦੀ ਆਬਾਦੀ 12 ਫੀਸਦੀ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਦੋਵੇਂ ਜੱਟ ਹਨ ਤੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਮਹਿਜ਼ ਇੱਕ ਸ਼ੋਸ਼ਾ ਹੈ। ਜੇਕਰ ਬਾਦਲ ਇਸ ਮਾਮਲੇ ਪ੍ਰਤੀ ਇੰਨੇ ਹੀ ਸੰਜੀਦਾ ਹਨ ਤਾਂ ਹੁਣੇ ਅਸਤੀਫਾ ਦੇ ਕੇ ਪਾਰਟੀ ਦਾ ਪ੍ਰਧਾਨ ਕਿਸੇ ਦਲਿਤ ਨੂੰ ਬਣਾਉਣ। ਦਲੋ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਦਲਿਤ ਵਿਰੋਧੀ ਕਿਹਾ। ਸਮਾਗਮ ਦੇ ਆਯੋਜਕ ਐਡਵੋਕੇਟ ਪੰਕਜ ਕ੍ਰਿਪਾਲ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਐਲਾਨ ਕਰਨ ਤੋਂ ਬਾਅਦ ਵੀ ਟਿਊਬਵੈੱਲ ਨਾ ਲਗਾਉਣਾ ਦਲਿਤ ਸਮਾਜ ਨਾਲ ਬਹੁਤ ਵੱਡਾ ਧੋਖਾ ਹੈ। ਤੇ ਜੇਕਰ ਸੂਬਾ ਸਰਕਾਰ ਨੇ ਜਲਦੀ ਇਥੇ ਟਿਊਬਵੈੱਲ ਨਾ ਲਗਾਇਆ ਤਾਂ ਸੰਤ ਸਮਾਜ ਨੂੰ ਨਾਲ ਲੈ ਕੇ ਦਲਿਤ ਸਮਾਜ ਸੜਕਾਂ ਤੇ ਨਿਤਰੇਗਾ।

Comment here