ਸਿਆਸਤਖਬਰਾਂ

ਸਾਡਾ ਕੈਪਟਨ ਬਦਲੋ-ਪੰਜਾਬ ਦੇ 32 ਮੰਤਰੀਆਂ ਵਿਧਾਇਕਾਂ ਦੀ ਹਾਈਕਮਾਂਡ ਤੋਂ ਮੰਗ

ਕੈਪਟਨ ਦੇ ਕੰਮ ਕਰਨ ਦੇ ਢੰਗ ਤੋਂ ਨਾਖੁਸ਼

ਚੰਡੀਗੜ- ਪੰਜਾਬ ਕਾਂਗਰਸ ਦੇ ਹਾਲਾਤ ਹੋਰ ਉਲਝ ਗਏ ਹਨ, ਸਿੱਧੂ ਖੇਮੇ ਦੇ ਮੰਨੇ ਜਾ ਰਹੇ 32 ਮੰਤਰੀਆਂ ਅਤੇ ਵਿਧਾਇਕਾਂ ਦੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਬੈਠਕ ਹੋਈ ਤੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਮੰਗ ਖੁੱਲ੍ਹ ਕੇ ਉਠੀ। ਕੈਪਟਨ ਦੇ ਕੰਮ ਕਾਜ ਦੇ ਵਿਰੋਧ ਵਿਚ ਇਹ ਬੈਠਕ ਹੋਈ ਹੈ। ਇਸ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਅੱਜ ਹੀ ਇਸ ਮਸਲੇ ਨੂੰ ਲੈ ਕੇ ਹਾਈਕਮਾਨ ਕੋਲ ਪਹੁੰਚ ਕੀਤੀ ਜਾਵੇਗੀ। ਤ੍ਰਿਪਤਾ ਰਾਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਹਾਈ ਕਮਾਂਡ ਨੂੰ ਅੱਜ ਹੀ ਮਿਲਣ ਜਾਣਗੇ। ਉਹ ਪਹਿਲਾਂ ਦੇਹਰਾਦੂਨ ਵਿੱਚ ਹਰੀਸ਼ ਰਾਵਤ ਨਾਲ ਮਿਲਣਗੇ, ਅੱਜ ਚਲੇ ਗਏ ਹਨ, ਭਲਕੇ ਸਵੇਰੇ 11 ਵਜੇ ਰਾਵਤ ਨਾਲ ਬੈਠਕ ਹੋਵੇਗੀ, ਇਸ ਤੋਂ ਤੁਰੰਤ ਬਾਅਦ ਦਿੱਲੀ ਹਾਈਕਮਾਂਡ ਨੂੰ ਮਿਲਣ ਜਾਣਗੇ।  ਅੱਜ ਬਾਜਵਾ ਦੇ ਘਰ ਹੋਈ ਮੀਟਿੰਗ ਵਿਚ ਕੈਪਟਨ ਦੀ ਕਾਰਗੁਜ਼ਾਰੀ ਉਤੇ ਸਵਾਲ ਖੜ੍ਹੇ ਕੀਤੇ ਗਏ। ਮੰਤਰੀਆਂ ਤੇ ਵਿਧਾਇਕਾਂ ਨੇ ਕਿਹਾ ਹੈ ਕਿ ਕੈਪਟਨ ਦੀ ਅਗਵਾਈ ਵਿਚ ਲੋਕਾਂ ਦੇ ਕੰਮ ਨਹੀਂ ਹੋਏ। ਲੋਕ ਨਰਾਸ਼ ਹਨ। ਬੁਰਾ ਹਾਲ ਹੈ ਤੇ ਲੋਕਾਂ ਗੁੱਸੇ ਵਿਚ ਹਨ। ਬੇਅਦਬੀ ਮਾਮਲਿਆਂ ਵਿਚ ਇਨਸਾਫ ਨਹੀਂ ਮਿਲਿਆ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਦਾ ਲਾਲਚ ਨਹੀਂ ਹੈ ਤੇ ਨਾ ਹੀ ਕੁਰਸੀ ਜਾਣ ਦਾ।  ਮੀਟਿੰਗ ਵਿਚ ਤਿੰਨ ਮੰਤਰੀਆਂ ਤ੍ਰਿਪਤ ਰਜਿੰਦਰ ਬਾਜਵਾ, ਚਰਨਜੀਤ ਚੰਨੀ, ਸੁੱਖੀ ਰੰਧਾਵਾ ਸਣੇ ਕੁਲਦੀਪ ਸਿੰਘ ਵੈਦ, ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਵਤਾਰ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਪਰਗਟ ਸਿੰਘ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ। ਚੰਨੀ ਨੇ ਕਿਹਾ ਕਿ ਜੋ ਮੌਜੂਕਦਾ ਮੁੱਖ ਮੰਤਰੀ ਹਨ ਉਨ੍ਹਾਂ ਤੋਂ ਪੰਜਾਬ ਦੇ ਮਸਲੇ ਹੱਲ ਨਹੀਂ ਹੋਣ ਵਾਲੇ। ਪਾਰਟੀ ਦੇ ਪ੍ਰਦੇਸ਼ ਮੁੱਖ ਸਕੱਤਰ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਮੁੱਖ ਮੰਤਰੀ ਦੀ ਵਰਕਿੰਗ ਤੋਂ ਸੰਤੁਸ਼ਟ ਨਹੀਂ ਹੈ। ਇਸ ਲਈ ਉਹ ਪਾਰਟੀ ਹਾਈ ਕਮਾਨ ਨਾਲ ਮਿਲਣਗੇ। ਮੀਟਿੰਗ ਵਿਚ ਸੁਖਬਿੰਦਰ ਸਿੰਘ ਸਰਕਾਰੀਆ ਵੀ ਸਨ। ਮੀਟਿੰਗ ਵਿਚ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਵੀ ਸਨ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਮੰਤਰੀਆਂ ਦੇ ਰੂਪ ਵਿਚ ਚੰਗਾ ਕੰਮ ਕੀਤਾ ਹੈ ਅਤੇ ਮੰਤਰੀ ਅਹੁਦੇ ਜਾਣ ਦਾ ਕੋਈ ਡਰ ਨਹੀਂ ਹੈ। ਰੰਧਾਵਾ ਦੇ ਇਸ ਬਿਆਨ ਤੋਂ ਇਹ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਕੈਪਟਨ ਦੇ ਵਿਰੋਧ ਵਿਚ ਆਉਣ ਵਾਲੇ ਮੰਤਰੀਆਂ ਨੂੰ ਆਪਣਾ ਵਿਭਾਗ ਬਦਲਣ ਜਾਂ ਮੰਤਰੀ ਮੰਡਲ ਜਾਣ ਦਾ ਵੀ ਡਰ ਹੈ।   ਇਹ ਮੀਟਿੰਗ ਅਜਿਹੇ ਵੇਲੇ ਕੀਤੀ ਜਾ ਗਈ ਜਦੋਂ 2 ਦਿਨ ਬਾਅਦ 26 ਅਗਸਤ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਹੈ। ਕੈਬਨਿਟ ਮੀਟਿੰਗ ਵਿਚ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਕਦੋਂ ਸੱਦਿਆ ਜਾਵੇ ਇਸ ਨੂੰ ਲੈ ਕੇ ਫੈਸਲਾ ਹੋਣਾ ਹੈ।

 

Comment here