ਅਪਰਾਧਸਿਆਸਤਖਬਰਾਂਦੁਨੀਆ

ਸਾਜਿਸ਼ ਰਚ ਰਹੇ 2 ਹੋਰ ਅੱਤਵਾਦੀ ਗ੍ਰਿਫ਼ਤਾਰ

ਕਸ਼ਮੀਰ-ਲੰਘੇ ਦਿਨੀਂ ਐੱਨ.ਆਈ.ਏ. ਨੇ ਜੰਮੂ-ਕਸ਼ਮੀਰ ’ਚ ਅੱਤਵਾਦੀ ਸਾਜਿਸ਼ ਦੀ ਜਾਂਚ ਦੇ ਸਿਲਸਿਲੇ ’ਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਦੇ ਉਮਰ ਭੱਟ ਅਤੇ ਸ਼੍ਰੀਨਗਰ ਦੇ ਇਸ਼ਫਾਕ ਅਹਿਮਦ ਵਾਨੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ’ਚ ਲਗਭਗ ਤਿੰਨ ਹਫਤੇ ਦੇ ਅੰਦਰ ਹੁਣ ਤੱਕ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ, ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ ਅੱਤਵਾਦੀਆਂ ਦੇ ਸਾਥੀ ਜਾਂ ਮਦਦਗਾਰ ਹੈ ਅਤੇ ਉਹ ਅੱਤਵਾਦੀਆਂ ਦੀ ਸਹਾਇਤਾ ਮੁਹੱਈਆ ਕਰਵਾ ਰਹੇ ਸਨ। ਮਾਮਲਾ ਦਰਜ ਕਰਨ ਦੇ ਤਿੰਨ ਦਿਨ ਬਾਅਦ, ਏਜੰਸੀ ਨੇ ਕਸ਼ਮੀਰ ਘਾਟੀ ’ਚ 18 ਸਥਾਨਾਂ ’ਤੇ ਤਲਾਸ਼ੀ ਲਈ ਅਤੇ 9 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਐੱਨ.ਆਈ.ਏ. ਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜਬ ਉਲ ਮੁਜਾਹਿਦੀਨ, ਅਲ ਬਦਰ ਅਤੇ ਦਿ ਰੈਜੀਸਟੈਂਸ ਫਰੰਟ ਅਤੇ ਪੀਪੁਲਸ ਐਗੈਂਸਟ ਫਾਸਿਸਟ ਫੋਰਸੇਜ ਵਰਗੇ ਉਨ੍ਹਾਂ ਦੇ ਸਹਿਯੋਗੀ ਸੰਗਠਨਾਂ ਵੱਲੋੰ ਜੰਮੂ-ਕਸ਼ਮੀਰ ਅਤੇ ਹੋਰ ਪ੍ਰਮੁੱਖ ਸ਼ਹਿਰਾਂ ’ਚ ਹਿੰਸਕ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚਣ ਦਾ ਇਕ ਹੋਰ ਮਾਮਲਾ 10 ਅਕਤੂਬਰ ਨੂੰ ਦਰਜ ਕੀਤਾ ਸੀ।

Comment here