ਅਪਰਾਧਸਿਆਸਤਖਬਰਾਂ

ਸਾਜ਼ਗਾਰ ਨਹੀਂ ਹਨ ਜੰਮੂ-ਕਸ਼ਮੀਰ ਦੇ ਹਾਲਾਤ

ਸ੍ਰੀਨਗਰ-ਜੰਮੂ ਕਸ਼ਮੀਰ ਦੇ ਹੈਦਰਪੁਰਾ ਚ ਪਿਛਲੇ ਦਿਨੀ ਸੁਰਖਿਆ ਫੋਰਸਾਂ ਤੇ ਕਥਿਤ ਅੱਤਵਾਦੀਆਂ ਚ ਹੋਏ ਮੁਕਾਬਲੇ ਵਿੱਚ ਮਾਰੇ ਗਏ ਦੋ ਆਮ ਨਾਗਰਿਕਾਂ ਦੇ ਪਰਿਵਾਰਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਨਿਆਂ ਦੀ ਮੰਗ ਕੀਤੀ ਤੇ ਦੋਵਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪਣ ਦੀ ਮੰਗ ਕੀਤੀ। ਪੀੜਤ ਪਰਿਵਾਰਾਂ ਨੇ ਪੁਲੀਸ ਵੱਲੋਂ ਇਨ੍ਹਾਂ ਦੋਵਾਂ ਦੇ ‘ਦਹਿਸ਼ਤਗਰਦਾਂ ਦੇ ਸਾਥੀ’ ਹੋਣ ਦੇ ਦਾਅਵੇ ਨੂੰ ਰੱਦ ਕੀਤਾ। ਯਾਦ ਰਹੇ ਲੰਘੇ ਦਿਨ ਪੁਲੀਸ  ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨੀ ਦਹਿਸ਼ਤਗਰਦ ਹੈਦਰ ਤੇ ਉਸਦੇ ਸਥਾਨਕ ਸਾਥੀ ਮੁਹੰਮਦ ਆਮਿਰ ਸਮੇਤ ਅਲਤਾਫ ਭੱਟ ਅਤੇ ਮੁਦੱਸਰ ਗੁਲ ਨਾਮੀਂ ਦੋ ਆਮ ਨਾਗਰਿਕ ਹੈਦਰਪੁਰਾ ਇਲਾਕੇ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਸਨ, ਬਾਅਦ ਚ ਅਮਨ ਕਨੂੰਨ ਦਾ ਹਵਾਲਾ ਦੇ ਕੇ ਭੱਟ ਤੇ ਗੁੱਲ ਨੂੰ ਸੌ ਕਿਲੋਮੀਟਰ ਦੂਰ ਆਪ ਹੀ ਦਫਨਾਅ ਦਿੱਤਾ ਸੀ।ਪੀੜਤ ਪਰਿਵਾਰਾਂ ਨੇ ਲੈਫਟੀਨੈਂਟ ਗਵਰਨਰ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਦੀ ਜਾਂਚ ਕਰਵਾਉਣ ਤੇ ਜੇਕਰ ਕੁਝ ਵੀ ਗਲਤ ਪਤਾ ਚੱਲਦਾ ਹੈ ਤਾ ਉਹਨਾਂ ਨੂੰ ਵੀ ਜਨਤਕ ਤੌਰ ’ਤੇ ਸਿਟੀ ਸੈਂਟਰ ’ਚ ਫਾਂਸੀ ਲਾ ਦੇਣ।

ਇਸ ਮਾਮਲੇ ਚ ਸਿਆਸਤ ਵੀ ਪੂਰੀ ਗਰਮਾਅ ਗਈ ਹੈ, ਤੇ ਪੁਲਸ ਉੱਤੇ ਦਹਿਸ਼ਤੀਆਂ ਦੀ ਆੜ ਚ ਆਮ ਨਾਗਰਿਕਾਂ ਦਾ ਘਾਣ ਕਰਨ ਦੇ ਦੋਸ਼ ਲੱਗ ਰਹੇ ਹਨ। ਹੈਦਰਪੁਰਾ ਦੇ ਇਸ ਮੁਕਾਬਲੇ ਤੋਂ ਬਾਅਦ ਜਿਸ ਤਰਾਂ ਅਵਾਮ ਵਲੋਂ ਪੁਲਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਸ ਤੋਂ ਬਾਅਦ ਰਾਮਬਨ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇੱਕ ਥਾਂ ’ਤੇ ਇਕੱਤਰ ਹੋਣ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੌਰਾਨ ਕੁਲਗਾਮ ‘ਚ ਦੋ ਵੱਖ-ਵੱਖ ਥਾਵਾਂ ‘ਤੇ ਹੋਏ ਮੁਕਾਬਲਿਆਂ ‘ਚ 5 ਅੱਤਵਾਦੀਆਂ ਨੂੰ ਮਾਰਨ ਦੀ ਸਰਕਾਰੀ ਰਿਪੋਰਟ ਨਸ਼ਰ ਹੋਈ ਹੈ।

ਬਾਰਾਮੁੱਲਾ ’ਚ ਗ੍ਰਨੇਡ ਹਮਲਾ

 ਜੰਮੂ-ਕਸ਼ਮੀਰ ’ਚ ਬਾਰਾਮੁੱਲਾ ਦੇ ਪਲਹਾਲਨ ਚੌਕ ’ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ। ਇਸ ’ਚ ਸੀਆਰਪੀਐੱਫ ਦੇ ਦੋ ਜਵਾਨਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਅੱਤਵਾਦੀਆਂ ਦੋ ਕੋਈ ਸੁਰਾਗ ਨਹੀਂ ਲੱਗਾ। ਪੂਰੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਗ੍ਰਨੇਡ ਫਟਣ ਨਾਲ ਸੀਆਰਪੀਐੱਫ ਦੇ ਏਐੱਸਆਈ ਨਿਤੇਸ਼ ਕੁਮਾਰ ਪੁੱਤਰ ਬਕਟੂ ਰਾਮ ਵਾਸੀ ਹਿਮਾਚਲ ਪ੍ਰਦੇਸ਼ ਤੇ ਹੈੱਡ ਕਾਂਸਟੇਬਲ ਅਸ਼ੀਲ ਦਾਸ ਪੁੱਤਰ ਬੁੱਧ ਦਾਸ ਵਾਸੀ ਉੱਤਰਾਖੰਡ ਵਜੋਂ ਹੋਈ ਹੈ। ਜ਼ਖ਼ਮੀ ਦੋ ਨਾਗਰਿਕਾਂ ਦੀ ਪਛਾਣ ਲਤੀਫ ਅਹਿਮਦ ਮੀਰਤੇ ਜੁਨੈਦ ਹਸਨ ਲੋਨ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਮਹਿਬੂਬਾ ਮੁਫਤੀ ਸ਼੍ਰੀਨਗਰ ‘ਚ ਨਜ਼ਰਬੰਦ

ਜੰਮੂ-ਕਸ਼ਮੀਰ ਦੇ ਸਾਬਕਾ ਰਾਜ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਹ ਸ਼੍ਰੀਨਗਰ ਦੇ ਪ੍ਰੈੱਸ ਕਲੱਬ ‘ਚ ਆਯੋਜਿਤ ਪ੍ਰਦਰਸ਼ਨ ‘ਚ ਹਿੱਸਾ ਲੈਣ ਲਈ ਜਾ ਰਹੀ ਸੀ। ਫਿਲਹਾਲ ਉਨ੍ਹਾਂ ਦੀ ਰਿਹਾਇਸ਼ ਦੇ ਬਾਰ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। 9 ਅਕਤੂਬਰ ਨੂੰ ਮਹਿਬੂਬਾ ਮੁਫਤੀ ਨੂੰ ਸੀਆਰਪੀਐਫ ਦਾ ਨਾਕਾ ਤੋੜ ਕੇ ਭੱਜਣ ਦੌਰਾਨ ਮਾਰੇ ਗਏ ਨੌਜਵਾਨ ਪਰਵੇਜ਼ ਅਹਿਮਦ ਦੇ ਅਨੰਤਨਾਗ ਸਥਿਤ ਘਰ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਪੁਲਿਸ ਨੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ। ਸ਼੍ਰੀਨਗਰ ਦੇ ਗੁਪਕਰ ਰੋਡ ‘ਤੇ ਮਹਿਬੂਬਾ ਮੁਫਤੀ ਦੇ ਘਰ ਦੇ ਬਾਹਰ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਉੱਥੇ ਪੁਲਿਸ ਦੀ ਬੰਕਰ ਮੋਬਾਈਲ ਗੱਡੀ ਵੀ ਖੜੀ ਕੀਤੀ ਗਈ ਸੀ ਤਾਂ ਜੋ ਕੋਈ ਵੀ ਉੱਥੇ ਆ ਕੇ ਨਾ ਜਾ ਸਕੇ। ਮਹਿਬੂਬਾ ਮੁਫਤੀ ਨੇ ਅੱਜ ਸਵੇਰੇ ਜੰਮੂ ‘ਚ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ ਸ਼੍ਰੀਨਗਰ ਦੇ ਹੈਦਰਪੋਰਾ ਇਲਾਕੇ ‘ਚ ਅੱਤਵਾਦੀਆਂ ਦੇ ਮਦਦਗਾਰਾਂ ਦੇ ਮੁਕਾਬਲੇ ‘ਚ ਮਾਰੇ ਜਾਣ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਬੁੱਧਵਾਰ ਨੂੰ ਜੰਮੂ ਦੇ ਗਾਂਧੀਨਗਰ ਵਿਚ ਪੀਡੀਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਹੋਇਆ। ਮਹਿਬੂਬਾ ਅਤੇ ਉਨ੍ਹਾਂ ਦੇ ਵਰਕਰਾਂ ਨੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ। ਉਨ੍ਹਾਂ ‘ਤੇ ਨਾਅਰੇ ਲਿਖੇ ਹੋਏ ਸਨ, ਜਿਸ ‘ਚ ਮੁਕਾਬਲੇ ‘ਚ ਮਾਰੇ ਗਏ ਕਥਿਤ ਨਾਗਰਿਕਾਂ ਦੀ ਮੌਤ ਦੀ ਜਾਂਚ ਅਤੇ ਲੋਕਾਂ ਨੂੰ ਸਜ਼ਾਵਾਂ ਨਾ ਦੇਣ ਦੀ ਮੰਗ ਕੀਤੀ ਗਈ ਸੀ। ਮੁਫਤੀ ਨੇ ਦਾਅਵਾ ਕੀਤਾ ਕਿ ਸੋਮਵਾਰ ਨੂੰ ਹੋਏ ਮੁਕਾਬਲੇ ‘ਚ ਤਿੰਨ ਨਾਗਰਿਕ ਮਾਰੇ ਗਏ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਪਾਰਟੀ ਇਸ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ।

Comment here