ਅਪਰਾਧਸਿਆਸਤਖਬਰਾਂ

ਸਾਕਸ਼ੀ ਕਤਲ ਕਾਂਡ ਦਾ ਦੋਸ਼ੀ ਸਾਹਿਲ ਗ੍ਰਿਫਤਾਰ

ਨਵੀਂ ਦਿੱਲੀ-ਪੁਲਿਸ ਨੇ ਬੁਲੰਦਸ਼ਹਿਰ ਤੋਂ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿੱਚ ਇੱਕ 16 ਸਾਲਾ ਲੜਕੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਉਸ ਦੀ ਪ੍ਰੇਮਿਕਾ ਦੀ 40 ਤੋਂ ਵੱਧ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮੁਲਜ਼ਮ ਦੀ ਪਛਾਣ ਸਾਹਿਲ ਵਜੋਂ ਹੋਈ ਹੈ। ਇਹ ਕਤਲ ਭੀੜ-ਭੜੱਕੇ ਵਾਲੀ ਸੜਕ ‘ਤੇ ਹੋਇਆ ਜਿੱਥੇ ਦੋਸ਼ੀ ਨੇ ਲੜਕੀ ਦੇ ਬੇਹੋਸ਼ ਹੋਣ ਤੋਂ ਬਾਅਦ ਵੀ ਉਸ ਦੇ ਸਿਰ ‘ਤੇ ਕੰਕਰੀਟ ਦੀ ਸਲੈਬ ਨਾਲ ਕਈ ਵਾਰ ਕੀਤੇ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਪਹਿਲਾਂ ਔਰਤਾਂ ਲਈ ਕੌਮੀ ਕਮਿਸ਼ਨ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ। ਪੁਲਿਸ ਮੁਤਾਬਕ ਸਾਹਿਲ ਅਤੇ ਸਾਕਸ਼ੀ ਦੋਸਤ ਸਨ ਪਰ ਸ਼ਨੀਵਾਰ ਨੂੰ ਉਨ੍ਹਾਂ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜਦੋਂ ਸਾਕਸ਼ੀ ਆਪਣੀ ਸਹੇਲੀ ਨੀਤੂ ਦੇ ਬੇਟੇ ਦੇ ਜਨਮਦਿਨ ਦੀ ਪਾਰਟੀ ‘ਤੇ ਜਾ ਰਹੀ ਸੀ ਤਾਂ ਰਸਤੇ ‘ਚ ਦੋਸ਼ੀ ਨੌਜਵਾਨ ਨੇ ਸਾਕਸ਼ੀ ਨੂੰ ਰੋਕ ਲਿਆ ਅਤੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਸੀ ਅਤੇ ਪੁਲਿਸ ਉਸ ਦੀ ਭਾਲ ‘ਚ ਸੰਭਾਵਿਤ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਇਸ ਦੇ ਨਾਲ ਹੀ ਦਿੱਲੀ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਕਤਲ ਦੇ ਇਸ ਮਾਮਲੇ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਇਸ ਤੋਂ ਵੱਧ ਭਿਆਨਕ ਹੋਰ ਕੁਝ ਨਹੀਂ ਦੇਖਿਆ ਗਿਆ।
ਪੁਲਿਸ ਪੀਆਰਓ ਡੀਸੀਪੀ ਸੁਮਨ ਨਲਵਾ ਨੇ ਦੱਸਿਆ ਕਿ ਮੁਲਜ਼ਮ ਸਾਹਿਲ ਫਰਿੱਜ ਅਤੇ ਏਸੀ ਰਿਪੇਅਰ ਦਾ ਕੰਮ ਕਰਦਾ ਹੈ। ਜਾਂਚ ਦੌਰਾਨ ਅਸੀਂ ਉਸ ਦੀ ਪਛਾਣ ਕਰ ਲਈ ਸੀ ਅਤੇ ਉਸ ਨੂੰ ਬੁਲੰਦਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ । ਪੁਲਿਸ ਇਸ ਕਤਲ ਕੇਸ ਸਬੰਧੀ ਸਾਰੇ ਸਬੂਤ ਇਕੱਠੇ ਕਰ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੇ। ਲੜਕਾ-ਲੜਕੀ ਇੱਕ ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੇ ਸਨ। ਮੁਲਜ਼ਮ ਸਾਹਿਲ ਦੀ ਉਮਰ 20 ਸਾਲ ਹੈ ਅਤੇ ਉਹ ਸਾਕਸ਼ੀ ਨਾਲ ਗੱਲ ਬੰਦ ਹੋਣ ਕਾਰਨ ਗੁੱਸੇ ਵਿੱਚ ਸੀ।

Comment here