ਅਪਰਾਧਸਿਆਸਤਖਬਰਾਂ

ਸਾਕਸ਼ੀ ਕਤਲਕਾਂਡ ਦੇ ਮੁਲਜ਼ਮ ਨੂੰ ਫਾਂਸੀ ਹੋਣੀ ਚਾਹੀਦੀ : ਹੰਸ ਰਾਜ ਹੰਸ

ਨਵੀਂ ਦਿੱਲੀ-ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਨਾਬਾਲਗ ਕੁੜੀ ਕਤਲ ਦੇ ਸੰਦਰਭ ਵਿਚ ਪੀੜਤਾ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਪਹੁੰਚੇ। ਮੁਲਾਕਾਤ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੰਸ ਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ‘ਚ ਸਾਕਸ਼ੀ ਦੇ ਕਤਲ ਦੀ ਖ਼ਬਰ ਸੁਣ ਕੇ ਭਾਵੁਕ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੁਕਮ ਕੀਤਾ, ਮੈਨੂੰ ਸਾਕਸ਼ੀ ਦੇ ਪਰਿਵਾਰ ਨੂੰ ਮਿਲਣ ਲਈ ਭੇਜਿਆ ਹੈ। ਹੰਸ ਰਾਜ ਨੇ ਕਿਹਾ ਕਿ ਸਾਡੇ ਕੋਲ ਲਫਜ਼ ਨਹੀਂ ਹਨ ਕਿ ਇਨ੍ਹਾਂ ਨੂੰ ਹੌਂਸਲਾ ਕਿਵੇਂ ਦੇਈਏ। ਕਿਹੜਾ ਅਲਫਾਜ਼ ਵਰਤੀਏ, ਜਿਸ ਨਾਲ ਇੰਨਾ ਦਾ ਬੱਚਾ ਵਾਪਸ ਆ ਜਾਵੇ। ਜਦੋਂ ਮੈਂ ਵੀਡੀਓ ਵੇਖਿਆ ਤਾਂ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਫਾਂਸੀ ਹੋਣੀ ਚਾਹੀਦੀ ਹੈ।ਦੱਸ ਦੇਈਏ ਕਿ ਬੇਰਹਿਮੀ ਨਾਲ ਕੀਤੇ ਗਏ ਇਸ ਕਤਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਆਉਣ ਮਗਰੋਂ ਲੋਕਾਂ ‘ਚ ਰੋਹ ਹੈ। ਦਿੱਲੀ ਪੁਲਸ ਨੇ ਦੱਸਿਆ ਕਿ 20 ਸਾਲਾ ਮੁਲਜ਼ਮ ਸਾਹਿਲ ਨੂੰ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Comment here