ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸਾਊਦੀ ਚ ਗ੍ਰੈਂਡ ਪ੍ਰਿਕਸ ਤੋਂ ਪਹਿਲਾਂ ਜੇਦਾਹ ਦੇ ਤੇਲ ਡਿਪੂ ਚ ਲੱਗੀ ਅੱਗ

ਦੁਬਈ- ਸਾਊਦੀ ਸ਼ਹਿਰ ਵਿੱਚ ਇੱਕ ਫਾਰਮੂਲਾ ਵਨ ਦੌੜ ਤੋਂ ਕੁਝ ਦਿਨ ਪਹਿਲਾਂ ਜੇਦਾਹ ਵਿੱਚ ਇੱਕ ਤੇਲ ਡਿਪੂ ਵਿੱਚ ਅੱਗ ਲੱਗ ਗਈ ਹੈ । ਇਸਤੋਂ ਬਾਅਦ ਯਮਨ ਦੇ ਹੂਤੀ ਵਿਦੋਰਹੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਤੇ ਸਰਕਾਰੀ ਮੀਡੀਆ ਨੇ ਇਸ ਘਟਨਾ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ, ਇਹ ਘਟਨਾ ਜੇਦਾ ਤੇਲ ਡਿਪੂ ‘ਤੇ ਇਸ ਤਰ੍ਹਾਂ ਦੇ ਹਮਲੇ ਦੇ ਕੁਝ ਦਿਨਾਂ ਬਾਅਦ ਹੋਈ ਹੈ। ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਸੰਚਾਲਿਤ ‘ਅਲ-ਮਸੀਰਾ’ ਸੈਟੇਲਾਈਟ ਸਮਾਚਾਰ ਚੈਨਲ ਦੀ ਖ਼ਬਰ ਮੁਤਾਬਕ ਹਮਲੇ ਦੇ ਬਾਰੇ ‘ਚ ਜ਼ਿਆਦਾ ਵੇਰਵਾ ਬਾਅਦ ‘ਚ ਜਾਰੀ ਕੀਤਾ ਜਾਵੇਗਾ।

Comment here