ਸ੍ਰੀ ਮੁਕਤਸਰ ਸਾਹਿਬ-ਸਾਊਦੀ ਅਰਬ ਦੀ ਰਿਆਦ ਜੇਲ੍ਹ ਵਿੱਚੋਂ ਮੁਕਤਸਰ ਦੇ ਪਿੰਡ ਮੱਲਣ ਵਾਸੀ ਬਲਵਿੰਦਰ ਸਿੰਘ ਦੀ ਰਿਹਾਈ ਹੋ ਗਈ ਹੈ ਅਤੇ ਉਹ ਵਾਪਸ ਪਰਤ ਆਇਆ ਹੈ। ਸਾਊਦੀ ਅਰਬ ਵਿੱਚ ਸੋਮਵਾਰ ਨੂੰ ਹੋਈ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਇਕੱਠੀ ਕੀਤੀ ਗਈ ਦੋ ਕਰੋੜ ਦੀ ਬਲੱਡ ਮਨੀ ਸਵੀਕਾਰ ਕਰ ਲਈ ਹੈ। ਅਦਾਲਤ ਨੇ ਇਕ ਹਫਤੇ ਦੇ ਅੰਦਰ ਉਸ ਨੂੰ ਰਿਹਾਅ ਕਰਨ ਦਾ ਫ਼ੈਸਲਾ ਸੁਣਾਇਆ ਸੀ।
ਸਾਊਦੀ ਅਰਬ ਦੀ ਰਿਆਦ ਜੇਲ੍ਹ ਵਿੱਚ ਬੰਦ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਬਲਵਿੰਦਰ ਸਿੰਘ ਦੀ ਜ਼ਿੰਦਗੀ ਅਤੇ ਮੌਤ ਦੇ ਫੈਸਲੇ ਵਿੱਚ ਸਿਰਫ਼ 5 ਦਿਨਾਂ ਦਾ ਵਕਫ਼ਾ ਸੀ। ਸਾਲ 2013 ਵਿੱਚ ਹੋਈ ਲੜਾਈ ਦੌਰਾਨ ਇੱਕ ਸਾਊਦੀ ਨਾਗਰਿਕ ਦੀ ਮੌਤ ਲਈ ਪੀੜਤ ਪਰਿਵਾਰ ਨੂੰ 2 ਕਰੋੜ ਰੁਪਏ ਦੀ ਬਲੱਡ ਮਨੀ ਦਿੱਤੀ ਜਾਣੀ ਸੀ। ਜੇਕਰ ਉਹ ਉਕਤ ਰਕਮ 15 ਮਈ ਤੱਕ ਦੇ ਦਿੰਦਾ ਹੈ ਤਾਂ ਉਸਦੀ ਜਾਨ ਬਚ ਜਾਵੇਗੀ ਨਹੀਂ ਤਾਂ ਉਸਦਾ ਸਿਰ ਕਲਮ ਕਰ ਦਿੱਤਾ ਜਾਣਾ ਸੀ। ਬਲਵਿੰਦਰ ਅਤੇ ਉਸਦੇ ਪਰਿਵਾਰ ਦੇ ਭੈਣ-ਭਰਾ ਅਤੇ ਹੋਰ ਰਿਸ਼ਤੇਦਾਰ ਵੀ ਮੌਤ ਨੂੰ ਲੈ ਕੇ ਚਿੰਤਤ ਸਨ। ਹਰ ਕੋਈ ਉਸਦੀ ਮਦਦ ਲਈ ਦੋ ਕਰੋੜ ਰੁਪਏ ਜੁਟਾਉਣ ਵਿੱਚ ਲੱਗਾ ਹੋਇਆ ਹੈ। ਹਾਲਾਂਕਿ ਕੁਝ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਗਿਆ ਹੈ ਪਰ ਹੁਣ 30 ਲੱਖ ਹੋਰ ਦੀ ਲੋੜ ਸੀ।
ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਦੇ ਪਿੰਡ ਮੱਲਣ ਦਾ ਨੌਜਵਾਨ ਬਲਵਿੰਦਰ ਸਿੰਘ 2008 ਵਿੱਚ ਸਾਊਦੀ ਅਰਬ ਗਿਆ ਸੀ ਅਤੇ ਸਾਊਦੀ ਅਰਬ ਵਿੱਚ ਉਸਦਾ ਕੰਪਨੀ ਵਿੱਚ ਕਿਸੇ ਵਿਅਕਤੀ ਨਾਲ ਝਗੜਾ ਹੋ ਗਿਆ ਅਤੇ ਉਸ ਵਿਅਕਤੀ ਦੀ ਮੌਤ ਹੋ ਸੀ। ਸਾਊਦੀ ਅਰਬ ਵਿੱਚ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਵਿੱਚ ਬਲਵਿੰਦਰ ਸਿੰਘ ਮੱਲਣ ਨੂੰ ਕਰੀਬ 7 ਸਾਲ ਦੀ ਸਜ਼ਾ ਹੋ ਗਈ। ਜਾਣਕਾਰੀ ਮੁਤਾਬਿਕ ਉਸਨੂੰ ਸਾਊਦੀ ਅਰਬ ਦਾ 10 ਲੱਖ ਰਿਆਲ ਹੋਇਆ ਅਤੇ ਜੁਰਮਾਨਾ ਨਾ ਦੇਣ ਤੇ ਬਲਵਿੰਦਰ ਸਿੰਘ ਦਾ ਸਿਰ ਕਲਮ ਕਰਨ ਦੀ ਗੱਲ ਵੀ ਆਖੀ ਸੀ।
ਇਸ ਦੌਰਾਨ ਬਲਵਿੰਦਰ ਸਿੰਘ ਦਾ ਪਰਿਵਾਰ ਮੀਡੀਆ ਰਾਹੀ ਲੋਕਾਂ ਸਾਹਮਣੇ ਆਇਆ ਅਤੇ ਲੋਕਾਂ ਦੇ ਸਹਿਯੋਗ ਨਾਲ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਹ ਜੁਰਮਾਨਾ ਵੀ 22 ਮਈ 2022 ਨੂੰ ਅਦਾ ਕਰ ਦਿੱਤਾ ਗਿਆ ਸੀ। ਪਰ ਬਲਵਿੰਦਰ ਸਿੰਘ ਨੂੰ ਫਿਰ ਵੀ ਨਹੀਂ ਛੱਡਿਆ ਗਿਆ। ਕਰੀਬ 14 ਮਹੀਨੇ ਫਿਰ ਬਲਵਿੰਦਰ ਸਿੰਘ ਦਾ ਪਰਿਵਾਰ ਸੰਘਰਸ਼ ਕਰਦਾ ਰਿਹਾ। ਅੱਜ ਜਦ ਕਰੀਬ ਸਾਢੇ 10 ਸਾਲ ਬਾਅਦ ਬਲਵਿੰਦਰ ਸਿੰਘ ਆਪਣੇ ਪਿੰਡ ਮੱਲਣ ਪਹੁੰਚਿਆ ਤਾਂ ਇਸ ਦੌਰਾਨ ਸ਼ਾਨਦਾਰ ਸਵਾਗਤ ਕੀਤਾ ਗਿਆ।
ਸਾਊਦੀ ਅਰਬ ਦੀ ਜੇਲ੍ਹ ‘ਚ ਸਜ਼ਾ ਭੁਗਤ ਰਿਹਾ ਪੰਜਾਬੀ ਵਤਨ ਮੁੜਿਆ

Comment here