ਖਬਰਾਂਚਲੰਤ ਮਾਮਲੇਦੁਨੀਆ

ਸਾਊਦੀ ਅਰਬ ਦਾ ਲੜਾਕੂ ਜਹਾਜ਼ ਕਰੈਸ਼

ਦੁਬਈ-ਇੱਥੇ ਤਕਨੀਕੀ ਖ਼ਰਾਬੀ ਕਾਰਨ ਲੜਾਕੂ ਜਹਾਜ਼ ‘ਐੱਫ-15ਐੱਸ’ ਕਰੈਸ਼ ਹੋ ਗਿਆ। ਹਾਲਾਂਕਿ ਇਸ ਦੇ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ‘ਚ ਕਾਮਯਾਬ ਰਹੇ। ਸਾਊਦੀ ਅਰਬ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਸਾਊਦੀ ਪ੍ਰੈੱਸ ਏਜੰਸੀ ਨੇ ਫੌਜ ਦੇ ਹਵਾਲੇ ਨਾਲ ਕਿਹਾ ਕਿ ਰਾਇਲ ਸਾਊਦੀ ਏਅਰ ਫੋਰਸ ਐੱਫ-15 ਰਾਜ ਦੇ ਪੂਰਬੀ ਸੂਬੇ ‘ਚ ਕਿੰਗ ਅਬਦੁਲਾਜ਼ੀਜ਼ ਏਅਰ ਬੇਸ ਦੇ ਆਲੇ-ਦੁਆਲੇ ਸਿਖਲਾਈ ਮਿਸ਼ਨ ‘ਤੇ ਸੀ। ਉਨ੍ਹਾਂ ਕਿਹਾ ਕਿ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Comment here