ਸਿਆਸਤਖਬਰਾਂਚਲੰਤ ਮਾਮਲੇ

ਸਾਉਣ ਦੇ ਪਹਿਲੇ ਮੀਂਹ ਨੇ ਵਿਕਾਸ ਨੰਗਾ ਕਰ’ਤਾ

ਵਿਸ਼ੇਸ਼ ਰਿਪੋਰਟ-ਆਰਤੀ

ਸਕੂਲਾਂ ਚ ਪਾਣੀ, ਨਾਲ ਆਏ ਸੱਪ

ਅੰਡਰਬ੍ਰਿਜ ਕਈ ਕਈ ਫੁੱਟ ਪਾਣੀ ਨਾਲ ਭਰੇ

ਪੰਜਾਬ ਚ ਪੈ ਰਹੇ ਸਾਉਣ ਦੇ ਪਹਿਲੇ ਮੀਂਹ ਨੇ ਪਿਛਲੀਆਂ ਸਰਕਾਰਾਂ ਦੇ ਸਾਰੇ ਵਿਕਾਸ ਤੇ ਮੌਜੂਦਾ ਸਰਕਾਰ ਦੀ ਚੌਕਸੀ ਤੇ ਅਗਾਊਂ ਪਰਬੰਧ ਨੰਗੇ ਕਰਕੇ ਰਖ ਦਿਤੇ ਹਨ। ਜਿੱਥੇ ਭਾਰੀ ਮੀਂਹ ਨਾਲ ਸੂਬੇ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ, ਓਥੇ ਜਾਨੀ ਨੁਕਸਾਨ ਵੀ ਹੋਇਆ ਹੈ। ਪਟਿਆਲਾ ਵਿਚ ਇਕ ਘਰ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਚਾਰ ਜੀਅ ਮਾਰੇ ਗਏ, ਇਕ ਜ਼ਖਮੀ ਹੈ। ਹੋਰ ਵੀ ਕਈ ਥਾਈਂ ਘਰਾਂ ਨੂੰ ਨੁਕਸਾਨ ਹੋਇਆ ਹੈ।

ਰੂਪਨਗਰ ਨੇੜਲੇ ਪਿੰਡ ਖੈਰਾਬਾਦ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਮਾਰਟ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਪਿੰਡ ਦਾ ਟੋਭਾ ਜਾਨ ਦਾ ਖੌਹ ਬਣਿਆ ਹੋਇਆ ਹੈ। ਹਰ ਸਾਲ ਜਦੋਂ ਵੀ ਮੀਂਹ ਪੈਦਾ ਹੈ ਤਾਂ ਟੋਭੇ ਦਾ ਪਾਣੀ ਓਵਰਫਲੋਹ ਹੋ ਕੇ ਸਕੂਲ ‘ਚ ਵੜ ਜਾਦਾ ਹੈ ਤੇ ਕਈ ਕਈ ਦਿਨ ਸਕੂਲ ਦੇ ਵਿਹੜੇ ‘ਚ ਪਾਣੀ ਖੜਾ ਰਹਿੰਦਾ ਹੈ। ਇਸ ਵਾਰ ਵੀ ਮੀੰਹ ਨਾਲ ਸਕੂਲ ਚ ਪਾਣੀ ਭਰ ਗਿਆ,ਢਾਈ ਫੁੱਟ ਤਕ ਗੰਦਾ ਪਾਣੀ ਖੜ੍ਹਾ ਹੋ ਗਿਆ। ਪਿੰਡ ਦੇ ਲੋਕਾਂ ਨੇ ਟਰੈਕਟਰ ਤੇ ਬਿਠਾ ਕੇ ਅਧਿਆਪਕਾਂ ਨੂੰ ਬਾਹਰ ਕਢਿਆ। ਜਦਕਿ ਵਿਦਿਆਰਥੀ ਤੇ ਕੁਝ ਅਧਿਆਪਕ ਢਾਈ ਫੁਟ ਗੰਦੇ ਪਾਣੀ ‘ਚੋਂ ਜਿਵੇਂ ਕਿਵੇਂ  ਬਾਹਰ ਨਿਕਲੇ। ਸਟਾਫ ਵਲੋਂ ਹਰ ਸਾਲ ਮੀੰਹਾਂ ਵੇਲੇ ਸਕੂਲ ‘ਚ ਪਾਣੀ ਵੜਣ ਦਾ ਮਾਮਲਾ ਪੰਚਾਇਤ ਤੇ ਵਿਭਾਂਗ ਤਕ ਪੁਚਾਇਆ ਜਾਂਦਾ ਹੈ ਪਰ ਕੋਈ ਕਾਰਵਾਈ ਨਹੀੰ ਹੁੰਦੀ। ਵੈਸੇ ਹੁਣ ਪਿੰਡ ਦੇ ਸਰਪੰਚ ਨੇ ਪਤਰਕਾਰਾਂ ਨੂੰ ਕਿਹਾ ਹੈ ਕਿ  ਜਲਦੀ ਭਰਤੀ ਪਵਾ ਦਿਆਂਗੇ।

ਸੰਗਰੂਰਜ਼ਿਲ੍ਹੇ ਦੇ ਪਿੰਡ ਡੂਡੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਮੀਂਹ ਦਾ ਪਾਣੀ ਭਰ ਗਿਆ, ਗਰਾਊੰਡ ਛਡ ਕਮਰੇ ਤਕ ਪਾਣੀ ਨਾਲ ਭਰ ਗਏ ਹਨ। ਹਾਲਤ ਇਹ ਹੋ ਗਈ ਕਿ ਮੀਂਹ ਦੇ ਪਾਣੀ ਨਾਲ ਸੱਪ ਵੀ ਆ ਵੜੇ। ਸਟਾਫ ਨੇ ਡਰਦਿਆਂ ਸਕੂਲ ਚ ਛੁੱਟੀ ਕਰ ਦਿੱਤੀ।

ਲਹਿਰਾਗਾਗਾ ਵਿੱਚ ਰੇਲਵੇ ਦਾ ਅੰਡਰਬ੍ਰਿਜ ਪੂਰੀ ਤਰ੍ਹਾਂ ਮੀੰਹ ਦੇ ਪਾਣੀ ਨਾਲ ਭਰ ਗਿਆ, ਇਸ ਪੁੱਲ ਵਿੱਚ ਬਾਰਾਂ ਫੁੱਟ ਡੂੰਘਾ ਪਾਣੀ ਭਰ ਗਿਆ, ਬਿਜਲੀ ਦੇ ਬਕਸਿਆਂ ਵਿੱਚ ਕਰੰਟ ਆ ਗਿਆ। ਦੋ ਅਵਾਰਾ ਪਸ਼ੂਆਂ ਦੀ ਕਰੰਟ ਲਗਣ ਨਾਲ ਮੌਤ ਹੋ ਗਈ। ਆਮ ਲੋਕਾਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਰੋਸ ਹੈ, ਤੇ ਇਥੇ ਪੁਜੇ ਮੌਜੂਦਾ ਸੱਤਾਧਾਰੀ ਧਿਰ ਦੇ ਆਗੂਆਂ ਨੇ ਸਾਰਾ ਦੋਸ਼ ਪਿਛਲੀਆਂ ਸਰਕਾਰਾਂ ਤੇ ਮੜਦਿਆਂ ਆਵਦਾ ਪੱਲਾ ਬਚਾ ਲਿਆ

ਬਰਨਾਲਾ ਦੇ ਕਈ ਇਲਾਕਿਆਂ ਚ ਵੀ ਪਹਿਲੇ ਮੀਂਹ ਨੇ ਜਲ ਥਲ ਇਕ ਕਰ ਛੱਡਿਆ। ਚਾਰ ਚੁਫੇਰੇ ਗੋਡੇ ਗੋਡੇ ਪਾਣੀ ਜਮ੍ਹਾਂ ਹੋ ਗਿਆ। ਇਥੇ ਵੀ ਬਰਨਾਲਾ ਦੇ ਰੇਲਵੇ ਅੰਡਰਬ੍ਰਿਜ ਵਿੱਚ ਪੰਜ – ਛੇ ਫੁੱਟ ਤੱਕ ਪਾਣੀ ਭਰ ਧਨੌਲਾ ਰੋਡ ਦਾ ਸਹਿਰ ਤੋਂ ਲਿੰਕ ਟੁੱਟ ਗਿਆ। ਅੰਡਰਬ੍ਰਿਜ ਦੇ ਪਾਣੀ ਚ ਜੁਆਕ ਸਵਿੰਗ ਪੂਲ ਦੀ ਫੀਲਿੰਗ ਲੈਂਦੇ ਰਹੇ, ਮਾਪੇ ਕਰੰਟ ਆਉਣ ਤੇ ਕਿਸੇ ਜੀਅ ਜੰਤ ਦੇ ਡਰ ਨਾਲ ਭੈਅਭੀਤ ਰਹੇ। ਸਰਕਾਰੀ ਧਿਰ ਵਾਲੇ ਪਿਛਲੀ ਸਰਕਾਰ ਦੇ ਸਿਰ ਦੋਸ਼ ਵਿੱਚ ਰੁਝੇ ਹੋਏ ਨੇ।

Comment here