ਸਿਆਸਤਖਬਰਾਂਦੁਨੀਆ

ਸਾਈਂ ਮੀਆਂ ਮੀਰ ਦੀ ਮਜ਼ਾਰ ’ਤੇ ਸਿੱਖ ਸੰਗਤਾਂ ਨੇ ਸਿਜਦਾ ਕੀਤਾ

ਲਾਹੌਰ-ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਹਜ਼ਰਤ ਮੀਆਂ ਮੀਰ ਸਾਹਿਬ ਲਾਹੌਰ ਦੀ ਮਜ਼ਾਰ ’ਤੇ ਲੰਡਨ ਦੀਆਂ ਸਿੱਖ ਸੰਗਤਾਂ ਨੇ ਚਾਦਰ ਚੜ੍ਹਾ ਕੇ ਸਿਜਦਾ ਕੀਤਾ ਗਿਆ। ਇਸ ਮੌਕੇ ਲੰਡਨ ਤੋਂ ਸਿੱਖ ਫ਼ਿਲਾਸਫ਼ਰ ਰਣਜੀਤ ਸਿੰਘ ਰਾਣਾ ਨੇ ਸਿੱਖ ਇਤਿਹਾਸ ਸਬੰਧੀ ਸੰਗਤਾਂ ਨੂੰ ਖੋਜ ਭਰਪੂਰ ਜਾਣਕਾਰੀ ਦਿੱਤੀ। ਸਿੱਖ ਯਾਤਰੀ 10 ਦਿਨ ਪਾਕਿ ਵਿਖੇ ਗੁਰਧਾਮਾਂ ਦੇ ਦਰਸ਼ਨ ਕਰਨਗੇ। ਇਸ ਦੌਰਾਨ ਸਿੱਖ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਆਦਿ ਦੇ ਦਰਸ਼ਨ ਕਰਨਗੀਆਂ।

Comment here