ਖਬਰਾਂਚਲੰਤ ਮਾਮਲੇਦੁਨੀਆ

ਸ਼੍ਰੀਲੰਕਾ ਦੇ ਪੰਜ ਮਛੇਰੇ ਚੱਕਰਵਾਤੀ ਤੂਫ਼ਾਨ ’ਚ ਹੋਏ ਲਾਪਤਾ

ਕੋਲੰਬੋ-ਸ੍ਰੀਲੰਕਾ ਵਿਚ ਆਏ ਚੱਕਰਵਾਤੀ ਤੂਫ਼ਾਨ ਮੈਂਡੂਸ ਕਾਰਨ ਸਮੁੰਦਰ ਵਿੱਚ 5 ਮਛੇਰੇ ਲਾਪਤਾ ਹੋ ਗਏ ਹਨ। ਮੰਤਰਾਲਾ ਮੁਤਾਬਕ 3 ਕਿਸ਼ਤੀਆਂ ’ਤੇ ਸਵਾਰ 5 ਮਛੇਰੇ ਬੈਟਿਕਲੋਆ, ਤ੍ਰਿਨਕੋਮਾਲੀ ਅਤੇ ਗਾਲੇ ਜ਼ਿਲ੍ਹਿਆਂ ਦੇ ਵਾਸੀ ਹਨ। ਮੱਛੀ ਪਾਲਣ ਮੰਤਰਾਲਾ ਦੇ ਅਧੀਨ ਆਉਣ ਵਾਲੀ ਇੱਕ ਸੰਸਥਾ, ਮੱਛੀ ਪਾਲਣ ਅਤੇ ਜਲ ਸਰੋਤ ਵਿਭਾਗ ਦੇ ਡਾਇਰੈਕਟਰ ਜਨਰਲ ਸੁਸ਼ਾਂਤ ਕਹਾਵਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਪਹਿਲਾਂ ਹੀ ਸਮੁੰਦਰ ਵਿੱਚ ਸਨ, ਜਦੋਂ ਉਨ੍ਹਾਂ ਨੇ ਚੇਤਾਵਨੀ ਜਾਰੀ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਸ੍ਰੀਲੰਕਾ ਦਾ ਸਮੁੰਦਰ ਹੁਣ ਸ਼ਾਂਤ ਹੈ ਅਤੇ ਮੱਛੀਆਂ ਫੜਨ ਦੀਆਂ ਗਤੀਵਿਧੀਆਂ ਆਮ ਵਾਂਗ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੈਂਡੂਸ ਚੱਕਰਵਾਤ ਕਾਰਨ 21,000 ਤੋਂ ਵੱਧ ਨਾਗਰਿਕ ਪ੍ਰਭਾਵਿਤ ਹੋਏ ਹਨ ਅਤੇ 5,600 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

Comment here