ਅਪਰਾਧਖਬਰਾਂਦੁਨੀਆ

ਸ਼੍ਰੀਲੰਕਾ ’ਚ ਮੱਛੀਆਂ ਫੜਨ ਦੇ ਦੋਸ਼ ’ਚ ਦਰਜਨ ਭਾਰਤੀ ਮਛੇਰੇ ਗ੍ਰਿਫ਼ਤਾਰ

ਕੋਲੰਬੋ-ਸ਼੍ਰੀਲੰਕਾ ਦੀ ਨੇਵੀ ਨੇ ਇਕ ਬਿਆਨ ’ਚ ਕਿਹਾ ਕਿ ਸਮੁੰਦਰੀ ਇਲਾਕੇ ’ਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ’ਚ 12 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮਛੇਰਿਆਂ ਨੂੰ ਬੁੱਧਵਾਰ ਨੂੰ ਉੱਤਰੀ ਜ਼ਾਫਨਾ ਜ਼ਿਲੇ ’ਚ ਵੇਟੀਲਾਇਕੇਰਨੀ ਦੇ ਕੰਢਿਓਂ ਗ੍ਰਿਫ਼ਤਾਰ ਕੀਤਾ ਗਿਆ।
ਬਿਆਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਫਿਲਹਾਲ ਕਾਂਕੇਸੰਥੁਰਾਈ ਮਤਸਯ ਬੰਦਰਗਾਹ ’ਤੇ ਹਿਰਾਸਤ ’ਚ ਰੱਖਿਆ ਗਿਆ ਹੈ। ਬਿਆਨ ਮੁਤਾਬਕ ਸ਼੍ਰੀਲੰਕਾ ਦੀ ਨੇਵੀ ਨੇ ਦੇਸ਼ ਦੇ ਸਮੁੰਦਰੀ ਇਲਾਕੇ ’ਚ ਕਿਸ਼ਤੀ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਚਲਣ ਨੂੰ ਰੋਕਣ ਲਈ ਗਸ਼ਤ ਤੇ ਮੁਹਿੰਮ ਵਧਾ ਦਿੱਤੀ ਹੈ। ਸ਼੍ਰੀਲੰਕਾ ਦੀ ਨੇਵੀ ਨੇ 264 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਸ ਸਾਲ ਮੱਛੀਆਂ ਫੜਨ ਦੀਆਂ 36 ਕਿਸ਼ਤੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕਈ ਉੱਚ ਪੱਧਰੀ ਗੱਲਬਾਤ ਦੇ ਬਾਵਜੂਦ ਭਾਰਤੀ ਮਛੇਰਿਆਂ ਵਲੋਂ ਸ਼੍ਰੀਲੰਕਾ ਦੇ ਸਮੁੰਦਰੀ ਇਲਾਕੇ ’ਚ ਮੱਛੀਆਂ ਫੜਨਾ ਇਕ ਮੁਸ਼ਕਿਲ ਬਣਿਆ ਹੋਇਆ ਹੈ।
ਪਹਿਲਾਂਂ ਵੀ ਸ਼੍ਰੀਲੰਕਾ ਦੀ ਨੇਵੀ ਨੇ ਪਾਕਿ ਜਲਡਮਰੂਮੱਧ ’ਚ ਭਾਰਤੀ ਮਛੇਰਿਆਂ ’ਤੇ ਗੋਲੀਬਾਰੀ ਵੀ ਕੀਤੀ ਸੀ ਤੇ ਸ਼੍ਰੀਲੰਕਾ ਦੇ ਸਮੁੰਦਰੀ ਇਲਾਕੇ ’ਚ ਦਾਖ਼ਲੇ ਦੀਆਂ ਗੈਰ-ਕਾਨੂੰਨੀ ਘਟਨਾਵਾਂ ਦੇ ਦੋਸ਼ ’ਚ ਉਨ੍ਹਾਂ ਦੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਸਨ।

Comment here