ਅਪਰਾਧਸਿਆਸਤਖਬਰਾਂਦੁਨੀਆ

ਸ਼੍ਰੀਲੰਕਾ ਚ ਈਂਧਨ ਦੀ ਕਮੀ, ਪੈਟਰੋਲ ਪੰਪਾਂ ‘ਤੇ ਫੌਜ ਤਾਇਨਾਤ

ਕੋਲੰਬੋ– ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਸਿਪਾਹੀਆਂ ਨੂੰ ਤਾਇਨਾਤ ਕਰ ਦਿੱਤਾ ਕਿਉਂਕਿ ਈਂਧਨ ਸਪਲਾਈ ਦੀ ਘਾਟ ਦੇ ਚੱਲਦੇਂ ਈਂਧਨ ਖਰੀਦਣ ਲਈ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ । ਪੂਰੇ ਸ਼੍ਰੀਲੰਕਾਂ ਵਿੱਚ ਇਸਨੂੰ ਲੈ ਕੇ ਵੱਡੇ ਪੱਧਰ ਤੇ ਲੋਕ ਵਿਰੋਧ ਕਰ ਰਹੇ ਹਨ। ਫੌਜੀ ਬੁਲਾਰੇ ਨੀਲਾਂਥਾ ਪ੍ਰੇਮਰਤਨੇ ਨੇ ਰੋਇਟਰਜ਼ ਨੂੰ ਦੱਸਿਆ, “ਹਰ ਈਂਧਨ ਪੰਪ ‘ਤੇ ਘੱਟੋ-ਘੱਟ ਦੋ ਫੌਜੀ ਜਵਾਨ ਤਾਇਨਾਤ ਕੀਤੇ ਜਾਣਗੇ। ਉਸਨੇ ਅੱਗੇ ਕਿਹਾ ਕਿ ਸਿਪਾਹੀ ਬਾਲਣ ਦੀ ਵੰਡ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਨਗੇ ਪਰ ਭੀੜ ਨੂੰ ਕਾਬੂ ਕਰਨ ਵਿੱਚ ਸ਼ਾਮਲ ਨਹੀਂ ਹੋਣਗੇ। ਸ਼੍ਰੀਲੰਕਾ ਨੂੰ ਵਿਦੇਸ਼ੀ ਮੁਦਰਾਵਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਇਸਦੀ ਮੁਦਰਾ ਦੇ ਮੁੱਲ ਵਿੱਚ ਕਮੀ ਆਈ ਹੈ ਅਤੇ ਭੋਜਨ, ਦਵਾਈ ਅਤੇ ਬਾਲਣ ਵਰਗੇ ਜ਼ਰੂਰੀ ਆਯਾਤ ਲਈ ਭੁਗਤਾਨਾਂ ‘ਤੇ ਬੁਰਾ ਅਸਰ ਪਿਆ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ‘ਚ ਅਚਾਨਕ ਵਾਧਾ ਅਤੇ ਤੇਲ ਦੀ ਕਮੀ ਕਾਰਨ ਹਜ਼ਾਰਾਂ ਲੋਕ ਪੈਟਰੋਲ ਪੰਪਾਂ ‘ਤੇ ਘੰਟਿਆਂਬੱਧੀ ਖੜ੍ਹੇ ਰਹਿਣ ਲਈ ਮਜਬੂਰ ਹਨ। ਲੋਕਾਂ ਨੂੰ ਰੋਜ਼ਾਨਾ ਕਈ-ਕਈ ਘੰਟੇ ਬਿਜਲੀ ਦੇ ਕੱਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਨਿਹੱਥੇ ਫ਼ੌਜੀਆਂ ਨੂੰ ਸਰਕਾਰੀ ਕੰਪਨੀ ਸੈਲੋਨ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਸੰਚਾਲਿਤ ਪੰਪਾਂ ‘ਤੇ ਲੋਕਾਂ ਨੂੰ ਕੰਟਰੋਲ ਕਰਦੇ ਦੇਖਿਆ ਗਿਆ। ਊਰਜਾ ਮੰਤਰੀ ਗਾਮਿਨੀ ਲੋਕੁਗੇ ਨੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੈਟਰੋਲ ਪੰਪਾਂ ‘ਤੇ ਫ਼ੌਜੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦਾ ਫ਼ੌਸਲਾ ਕੀਤਾ ਹੈ, ਕਿਉਂਕਿ ਲੋਕ ਕਾਰੋਬਾਰ ਕਰਨ ਲਈ ਕੈਨੀਆਂ ਵਿਚ ਤੇਲ ਲੈ ਕੇ ਜਾ ਰਹੇ ਹਨ।”

ਤੇਲ ਲਈ ਕਤਾਰਾਂ ‘ਚ ਖੜ੍ਹੇ ਲੋਕਾਂ ‘ਚੋਂ ਹੁਣ ਤੱਕ 4 ਮੌਤਾਂ

ਸਪਲਾਈ ਦੀ ਘਾਟ ਕਾਰਨ ਬਾਲਣ ਅਤੇ ਹੋਰ ਜ਼ਰੂਰੀ ਵਸਤੂਆਂ ਖਰੀਦਣ ਲਈ ਵਸਨੀਕਾਂ ਦੇ ਨਾਲ ਧੱਕਾ-ਮੁੱਕੀ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲਿਸ ਨੇ ਦੱਸਿਆ ਕਿ ਬੀਤੇ ਦਿਨ ਡਰਾਈਵਰ ਨਾਲ ਬਹਿਸ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਕਿ ਤਿੰਨ ਬਜ਼ੁਰਗ ਨਾਗਰਿਕਾਂ ਦੀ ਪਿਛਲੇ ਹਫ਼ਤੇ ਤੇਜ਼ ਗਰਮੀ ਵਿੱਚ ਬਾਲਣ ਖਰੀਦਣ ਦੀ ਉਡੀਕ ਕਰਦੇ ਹੋਏ ਮੌਤ ਹੋ ਗਈ ਸੀ। ਪਿਛਲੇ ਹਫ਼ਤੇ ਸ੍ਰੀਲੰਕਾ ਸਰਕਾਰ ਵੱਲੋਂ ਭਾਰਤ ਤੋਂ ਕਰਜ਼ੇ ਦੀ ਮਦਦ ਮੰਗਣ ਤੋਂ ਬਾਅਦ ਭਾਰਤ ਨੇ ਆਰਥਿਕ ਸੰਕਟ ਨੂੰ ਦੂਰ ਕਰਨ ਲਈ 1 ਅਰਬ ਡਾਲਰ ਦਾ ਕਰਜ਼ਾ ਦਿੱਤਾ ਸੀ।

Comment here