ਸ੍ਰੀਨਗਰ- ਜੰਮੂ -ਕਸ਼ਮੀਰ ਸ੍ਰੀਨਗਰ ਦੇ ਸਫਾਕਦਲ ਇਲਾਕੇ ਦੇ ਸਕੂਲ ਵਿੱਚ ਦਾਖਲ ਹੋ ਕੇ ਅੱਤਵਾਦੀਆਂ ਨੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਸਕੂਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਵਜੋਂ ਹੋਈ ਹੈ। ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਅੱਤਵਾਦੀ ਸਕੂਲ ਵਿੱਚ ਦਾਖਲ ਹੋਏ ਅਤੇ ਅਧਿਆਪਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਲਾਕੇ ‘ਚ ਤਣਾਅ ਦਾ ਮਾਹੌਲ ਬਣ ਗਿਆ। ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਹਮਲਾਵਰ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਸਕੂਲ ਵਿੱਚ ਦੋ ਤੋਂ ਤਿੰਨ ਲੋਕ ਆਏ ਸਨ। ਉਹਨਾਂ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕ ਦੇ ਸਿਰ ‘ਤੇ ਗੋਲੀਆਂ ਮਾਰੀਆਂ। ਪੰਜ ਦਿਨਾਂ ਦੇ ਅੰਦਰ ਆਮ ਨਾਗਰਿਕਾਂ ਦੀ ਹੱਤਿਆ ਦੀ ਇਹ ਸੱਤਵੀਂ ਘਟਨਾ ਹੈ।
Comment here