ਸਿਆਸਤਖਬਰਾਂਦੁਨੀਆ

ਸ਼ੀ ਜਿਨਪਿੰਗ ਰੂਸ ਦੌਰੇ ਦੋਰਾਨ ਯੂਕ੍ਰੇਨ ‘ਤੇ ਕਰ ਸਕਦੇ ਚਰਚਾ

ਬੀਜਿੰਗ-ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 20 ਤੋਂ 22 ਮਾਰਚ ਤੱਕ ਰੂਸ ਦੇ ਦੌਰੇ ‘ਤੇ ਰਹਿਣਗੇ। ਇਸ ਦੌਰੇ ਦੌਰਾਨ ਸ਼ੀ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਇੱਕ ਸੰਖੇਪ ਘੋਸ਼ਣਾ ਵਿੱਚ ਕਿਹਾ ਕਿ “ਰਾਸ਼ਟਰਪਤੀ ਸ਼ੀ ਜਿਨਪਿੰਗ ਰੂਸੀ ਸੰਘ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ ‘ਤੇ 20 ਤੋਂ 22 ਮਾਰਚ ਤੱਕ ਰੂਸ ਦੀ ਰਾਜਕੀ ਯਾਤਰਾ ਕਰਨਗੇ।”
ਨੈਸ਼ਨਲ ਪੀਪਲਜ਼ ਕਾਂਗਰਸ (ਐੱਨ.ਪੀ.ਸੀ.) ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਰਾਸ਼ਟਰਪਤ ਸ਼ੀ ਜਿਨਪਿੰਗ ਦੇ ਪੰਜ ਸਾਲ ਦੇ ਤੀਜੇ ਕਾਰਜਕਾਲ ਦਾ ਸਮਰਥਨ ਕਰਨ ਤੋਂ ਬਾਅਦ ਸ਼ੀ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਤੇ ਹਨ। ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪਿਛਲੇ 10 ਸਾਲਾਂ ਤੋਂ ਪੁਤਿਨ ਦੇ ਕਰੀਬੀ ਸਹਿਯੋਗੀ 69 ਸਾਲਾ ਸ਼ੀ, ਯੂਕ੍ਰੇਨ ਵਿੱਚ ਸੰਘਰਸ਼ ਨੂੰ ਖ਼ਤਮ ਕਰਨ ਲਈ ਰੂਸ ਅਤੇ ਯੂਕ੍ਰੇਨ ਦਰਮਿਆਨ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

Comment here