ਅਪਰਾਧਸਿਆਸਤਖਬਰਾਂਦੁਨੀਆ

ਸ਼ਿਨਜਿਆਂਗ ਤੋਂ 800 ਉਈਗਰ ਚੀਨ ਵੱਲੋਂ ਗ੍ਰਿਫ਼ਤਾਰ

ਸ਼ਿਨਜਿਆਂਗ -ਜਿੱਥੇ ਦੁਨੀਆ ਰੂਸ-ਯੂਕਰੇਨ ਯੁੱਧ ਸੰਕਟ ਤੋਂ ਡਰੀ ਹੋਈ ਹੈ, ਉੱਥੇ ਹੀ ਚੀਨ ਆਪਣੀਆਂ ਹਮਲਾਵਰ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਚੀਨੀ ਅਧਿਕਾਰੀਆਂ ਨੇ ਸ਼ਿਨਜਿਆਂਗ ਸੂਬੇ ਦੇ ਮਾਨਸ ਇਲਾਕੇ ‘ਚ 800 ਉਇਗਰਾਂ ਨੂੰ ਹਿਰਾਸਤ ‘ਚ ਲਿਆ ਹੈ। ਰੇਡੀਓ ਫ੍ਰੀ ਏਸ਼ੀਆ ਨੇ ਨਜ਼ਰਬੰਦੀ ਕੈਂਪ ਦੇ ਇਕ ਸਾਬਕਾ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਕੈਂਪ ਵਿਚ ਔਰਤਾਂ ਅਤੇ ਮਰਦਾਂ ਨੂੰ ਵੱਖ-ਵੱਖ ਰੱਖਿਆ ਗਿਆ ਹੈ। ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ 500 ਪੁਰਸ਼ ਅਤੇ 270 ਤੋਂ ਵੱਧ ਔਰਤਾਂ ਹਨ। ਚੀਨ ਨੂੰ ਡਰ ਹੈ ਕਿ ਉਈਗਰ ਵਿਦਰੋਹ ਉਸ ਦੇ ਸਾਮਰਾਜ ਨੂੰ ਖ਼ਤਰਾ ਬਣਾ ਸਕਦਾ ਹੈ। ਦਰਅਸਲ, ਚੀਨ ਨੇ ਸਮੇਂ-ਸਮੇਂ ‘ਤੇ ਦਾਅਵਾ ਕੀਤਾ ਹੈ ਕਿ ਉਈਗਰ ਇੱਕ ਵੱਖਰਾ ਸੁਤੰਤਰ ਰਾਜ ਸਥਾਪਤ ਕਰਨਾ ਚਾਹੁੰਦੇ ਹਨ ਅਤੇ ਉਹ ਸ਼ਿਨਜਿਆਂਗ ਸੂਬੇ ਵਿੱਚ ਵੱਖਵਾਦੀ ਅੰਦੋਲਨ ਨੂੰ ਜਨਮ ਦੇ ਸਕਦੇ ਹਨ। ਦੱਸਣਯੋਗ ਹੈ ਕਿ ਚੀਨ ਵਿੱਚ ਉਈਗਰ ਮੁਸਲਮਾਨਾਂ ਨਾਲ ਬੇਰਹਿਮੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸ਼ਿਨਜਿਆਂਗ ਸੂਬੇ ਦੇ ਨਜ਼ਰਬੰਦੀ ਕੇਂਦਰਾਂ ‘ਚ ਉਈਗਰ ਮੁਸਲਮਾਨਾਂ ‘ਤੇ ਕਈ ਤਰ੍ਹਾਂ ਦੇ ਅਣਮਨੁੱਖੀ ਤਸ਼ੱਦਦ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਕੁਰਸੀਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ, ਕੋੜਿਆਂ ਨਾਲ ਕੁੱਟਿਆ ਜਾਂਦਾ ਹੈ, ਕਰੰਟ ਦੇ ਝਟਕੇ ਦਿੱਤੇ ਜਾਂਦੇ ਹਨ ਅਤੇ ਝਪਕੀ ਲੈਂਦੇ ਸਮੇਂ ਕੁੱਟਿਆ ਜਾਂਦਾ ਹੈ। ਵ੍ਹਿਸਲਬਲੋਅਰ ਸਾਬਕਾ ਚੀਨੀ ਅਧਿਕਾਰੀ ਜਿਆਂਗ ਨੇ ਉਈਗਰਾਂ ‘ਤੇ ਕੀਤੇ ਗਏ ਭਿਆਨਕ ਤਸ਼ੱਦਦ ਬਾਰੇ ਦੱਸਿਆ ਹੈ। ਰਿਪੋਰਟਾਂ ਮੁਤਾਬਕ ਨਜ਼ਰਬੰਦੀ ਕੇਂਦਰਾਂ ਵਿੱਚ ਉਈਗਰਾਂ ਨੂੰ ਤਸੀਹੇ ਦੇਣ ਲਈ ਕੁਰਸੀਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ।

Comment here