ਸਿਆਸਤਖਬਰਾਂਚਲੰਤ ਮਾਮਲੇ

ਸ਼ਾਹ ਨੇ ਝਾਰਖੰਡ ਦੇ ਨੈਨੋ ਯੂਰੀਆ ਪਲਾਂਟ ਦਾ ਰੱਖਿਆ ਨੀਂਹ ਪੱਥਰ

ਝਾਰਖੰਡ-ਇਥੋਂ ਦੇ ਨੈਨੋ ਯੂਰੀਆ ਪਲਾਂਟ ਦੇ ਨੀਂਹ ਪੱਥਰ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਝਾਰਖੰਡ ਦੇ ਦੇਵਘਰ ‘ਚ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ (ਇਫਕੋ) ਦੇ 450 ਕਰੋੜ ਰੁਪਏ ਦੇ ਨੈਨੋ ਯੂਰੀਆ ਪਲਾਂਟ ਅਤੇ ਟਾਊਨਸ਼ਿਪ ਦਾ ਨੀਂਹ ਪੱਥਰ ਰੱਖਿਆ। ਇਹ ਭਾਰਤ ਦਾ 5ਵਾਂ ਨੈਨੋ ਯੂਨੀਆ ਪਲਾਂਟ ਹੋਵੇਗਾ। ਇਫਕੋ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਗੁਜਰਾਤ ‘ਚ ਦੁਨੀਆ ਦੇ ਪਹਿਲੇ ਨੈਨੋ ਯੂਰੀਆ ਪਲਾਂਟ ਦਾ ਉਦਘਾਟਨ ਕੀਤਾ ਸੀ। ਸ਼ਾਹ ਨੇ ਪਲਾਂਟ ਦਾ ਨੀਂਹ ਪੱਥਰ ਰੱਖਦੇ ਹੋਏ ਕਿਹਾ ਕਿ ਨੈਨੋ ਯੂਰੀਆ ਤੋਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਇਹ ਪਹਿਲਾਂ ਹੀ 5 ਦੇਸ਼ਾਂ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ।
ਨੈਨੋ ਯੂਰੀਆ ਫ਼ਸਲਾਂ ਦੀ ਉਤਪਾਦਕਤਾ, ਮਿੱਟੀ ਦੀ ਸਿਹਤ ਅਤੇ ਉਪਜ ਦੀ ਪੌਸ਼ਟਿਕ ਗੁਣਵੱਤਾ ‘ਚ ਸੁਧਾਰ ਕਰਦਾ ਹੈ ਅਤੇ ਇਸ ਦਾ ਉਦੇਸ਼ ਰਵਾਇਤੀ ਯੂਰੀਆ ਦੀ ਅਸੰਤੁਲਿਤ ਅਤੇ ਬਹੁਤ ਜ਼ਿਆਦਾ ਵਰਤੋਂ ਨੂੰ ਹੱਲ ਕਰਨਾ ਹੈ। ਇਫਕੋ ਦੇ ਮੈਨੇਜਿੰਗ ਡਾਇਰੈਕਟਰ ਯੂ. ਐੱਸ. ਅਵਸਥੀ ਨੇ ਕਿਹਾ ਕਿ ਪਲਾਂਟ ਅਗਲੇ ਸਾਲ ਦਸੰਬਰ ‘ਚ ਸ਼ੁਰੂ ਹੋਣ ਵਾਲਾ ਹੈ। ਝਾਰਖੰਡ ਇੰਡਸਟਰੀਅਲ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਦੇਵਘਰ ਜ਼ਿਲ੍ਹੇ ਦੇ ਜਾਸੀਡੀਹ ਖੇਤਰ ਵਿਚ ਕੈਂਪਸ ਲਈ ਇਫਕੋ ਨੂੰ 20 ਏਕੜ ਜ਼ਮੀਨ ਅਲਾਟ ਕੀਤੀ ਹੈ। ਅਵਸਥੀ ਨੇ ਦੱਸਿਆ ਕਿ ਇਹ ਪਲਾਂਟ 300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ 150 ਕਰੋੜ ਰੁਪਏ ਦੀ ਲਾਗਤ ਨਾਲ ਟਾਊਨਸ਼ਿਪ ਦਾ ਨਿਰਮਾਣ ਕੀਤਾ ਜਾਵੇਗਾ।

Comment here