ਅਪਰਾਧਖਬਰਾਂਮਨੋਰੰਜਨ

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਿਲਾਫ ਐੱਫ.ਆਈ.ਆਰ. ਦਰਜ

ਲਖਨਊ-ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਖਿਲਾਫ ਰਾਜਧਾਨੀ ਲਖਨਊ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਗੌਰੀ ਖਾਨ ਖਿਲਾਫ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਪੁਲਸ ਸਟੇਸ਼ਨ ‘ਚ ਗੈਰ-ਜ਼ਮਾਨਤੀ ਧਾਰਾ 409 ਦੇ ਤਹਿਤ ਐੱਫ.ਆਈ.ਆਰ. ਦਰਜ ਹੋਈ ਹੈ। ਮੁੰਬਈ ਦੇ ਵਸਨੀਕ ਕਿਰੀਟ ਜਸਵੰਤ ਸ਼ਾਹ ਨੇ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਸ ਲਿਮਟਿਡ ਦੇ ਸੀਐਮਡੀ ਅਨਿਲ ਕੁਮਾਰ ਤੁਲਸਿਆਨੀ, ਡਾਇਰੈਕਟਰ ਮਹੇਸ਼ ਤੁਲਸਿਆਨੀ ਅਤੇ ਬ੍ਰਾਂਡ ਅੰਬੈਸਡਰ ਗੌਰੀ ਖਾਨ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਇਆ ਹੈ ਕਿ ਉਸ ਨੇ ਬ੍ਰਾਂਡ ਅੰਬੈਸਡਰ ਗੌਰੀ ਖਾਨ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸੁਸ਼ਾਂਤ ਗੋਲਫ ਸਿਟੀ ਇਲਾਕੇ ਦੇ ਤੁਲਸਿਆਨੀ ਗੋਲਫ ਵਿਊ ਵਿੱਚ ਇੱਕ ਫਲੈਟ ਖਰੀਦਿਆ ਸੀ। ਪਰ ਫਿਰ ਵੀ ਕਰੀਬ 86 ਲੱਖ ਰੁਪਏ ਲੈ ਕੇ ਫਲੈਟ ਕਿਸੇ ਹੋਰ ਨੂੰ ਦੇ ਦਿੱਤਾ ਗਿਆ। ਕਿਰੀਟ ਜਸਵੰਤ ਸ਼ਾਹ ਦਾ ਦੋਸ਼ ਹੈ ਕਿ ਉਹ ਗੌਰੀ ਖਾਨ ਦੇ ਕਹਿਣ ‘ਤੇ ਅਗਸਤ 2015 ‘ਚ ਸੁਸ਼ਾਂਤ ਗੋਲਫ ਸਿਟੀ ਸਥਿਤ ਦਫਤਰ ਆਇਆ ਸੀ। ਇੱਥੇ ਉਹ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ਦੇ ਸੀਐਮਡੀ ਅਨਿਲ ਕੁਮਾਰ ਤੁਲਸਿਆਨੀ ਅਤੇ ਡਾਇਰੈਕਟਰ ਮਹੇਸ਼ ਤੁਲਸਿਆਨੀ ਨੂੰ ਮਿਲੇ ਅਤੇ ਫਲੈਟ ਖਰੀਦਣ ਦੀ ਇੱਛਾ ਜ਼ਾਹਰ ਕਰਦਿਆਂ ਉਨ੍ਹਾਂ ਫਲੈਟ ਦੀ ਕੀਮਤ 86 ਲੱਖ ਦੱਸੀ। ਨਾਲ ਹੀ ਉਸ ਨੂੰ ਕਿਹਾ ਗਿਆ ਸੀ ਕਿ 2016 ਤੱਕ ਉਸ ਨੂੰ ਫਲੈਟ ਮਿਲ ਜਾਵੇਗਾ। ਜਿਸ ਤੋਂ ਬਾਅਦ ਉਨ੍ਹਾਂ ਦੇ ਖਾਤੇ ‘ਚ 85.46 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਦੋਸ਼ ਹੈ ਕਿ ਪੈਸੇ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਕਬਜ਼ਾ ਨਹੀਂ ਮਿਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਜੋ ਫਲੈਟ ਬੁੱਕ ਕਰਵਾਇਆ ਸੀ, ਉਹ ਕਿਸੇ ਹੋਰ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਗੌਰੀ ਖਾਨ ਸਮੇਤ ਤਿੰਨ ਲੋਕਾਂ ਖਿਲਾਫ ਸ਼ਿਕਾਇਤ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

Comment here