ਸਿਆਸਤਖਬਰਾਂਦੁਨੀਆ

ਸ਼ਾਂਤੀ ਦੀ ਸਥਾਪਨਾ ਲਈ ਦੋਹਰੇ ਮਾਪਦੰਡਾਂ ਦੇ ਖਾਤਮੇ ਦੀ ਲੋੜ : ਅਲਵੀ

ਇਸਲਾਮਾਬਾਦ-ਰਾਸ਼ਟਰਪਤੀ ਭਵਨ ਮੀਡੀਆ ਵਿੰਗ ਦੇ ਇਕ ਬਿਆਨ ਵਿਚ ਦਿੱਤੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਸਾਰੇ ਦੇਸ਼ਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ, ਬਰਾਬਰ ਵਿਕਾਸ ਤੇ ਸੁਚਾਰੂ ਵਪਾਰ ਲਈ ਸ਼ਾਂਤੀ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਭਵਨ ‘ਚ ਪਾਕਿਸਤਾਨ ‘ਚ ਵਿਦੇਸ਼ੀ ਡਿਪਲੋਮੈਟਾਂ ਲਈ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਲਵੀ ਨੇ ਹਰ ਥਾਂ ‘ਤੇ ਸ਼ਾਂਤੀ ਅਤੇ ਆਪਸੀ ਵਪਾਰ ਲਈ ਸਦਭਾਵਨਾ ਵਾਲਾ ਮਾਹੌਲ ਬਣਾਉਣ ਲਈ ਯਤਨਾਂ ਨੂੰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸ਼ਾਂਤੀ ਦੀ ਸਥਾਪਨਾ ਲਈ ਸ਼ੋਸ਼ਣ ਅਤੇ ਦੋਹਰੇ ਮਾਪਦੰਡਾਂ ਦੇ ਖਾਤਮੇ ਦੀ ਲੋੜ ਹੈ। ਸ਼ਾਂਤੀ ਸੰਮੇਲਨਾਂ ‘ਤੇ ਦਸਤਖ਼ਤ ਅਤੇ ਉਨ੍ਹਾਂ ਦੀ ਉਲੰਘਣਾ ਇਕੱਠੇ ਨਹੀਂ ਚੱਲ ਸਕਦੇ। ਰਾਸ਼ਟਰਪਤੀ ਨੇ ਕਿਹਾ ਕਿ ‘ਪਾਕਿਸਤਾਨ ਚਾਹੁੰਦਾ ਹੈ ਕਿ ਵਿਕਸਤ ਦੇਸ਼ ‘ਇਕ ਮਨੁੱਖਤਾ’ ਦੇ ਆਦਰਸ਼ਾਂ ਦੀ ਪੈਰਵੀ ਕਰਦੇ ਹੋਏ ਸੂਚਨਾ ਤਕਨਾਲੋਜੀ ਵਿੱਚ ਆਪਣੀ ਮੁਹਾਰਤ ਪਾਕਿਸਤਾਨ ਨਾਲ ਸਾਂਝੀ ਕਰਨ ਅਤੇ ਉਨ੍ਹਾਂ ਨੂੰ ਆਪਣੀਆਂ ਸਰਹੱਦਾਂ ਤੋਂ ਬਾਹਰਲੇ ਲੋਕਾਂ ਦੀ ਭਲਾਈ ਲਈ ਆਪਣੇ ਸਰੋਤ ਵੀ ਖਰਚ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਵਿਸ਼ਵ ਨੂੰ ਅਗਲੀਆਂ ਪੀੜ੍ਹੀਆਂ ਦੀ ਬਿਹਤਰੀ ਲਈ ਸਹਿਯੋਗ ਵਧਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਵਿਕਾਸ ਦੇ ਅਸਮਾਨ ਮੌਕਿਆਂ ਨੇ ਵਿਕਾਸਸ਼ੀਲ ਦੇਸ਼ਾਂ ਲਈ ਬ੍ਰੇਨ ਡਰੇਨ ਦੀ ਸਮੱਸਿਆ ਪੈਦਾ ਕਰ ਦਿੱਤੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਸਿੱਖਿਆ ‘ਤੇ ਵੱਡੇ ਸਾਧਨ ਖਰਚ ਕੀਤੇ ਹਨ।

Comment here